Entertainment

ਕਪਿਲ ਨੇ ਸੁਨੀਲ ਗਰੋਵਰ ਦੇ ਜਨਮ ਦਿਨ ‘ਤੇ ਕੀਤਾ ਟਵੀਟ, ਮੰਗੀ ਇਹ ਖਾਸ ਦੁਆ

ਮੁੰਬਈਕਾਮੇਡੀ ਦੀ ਦੁਨੀਆ ਚ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਨੇ ਮਿਲ ਕੇ ਖੂਬ ਧਮਾਲ ਕੀਤਾ ਪਰ 2017 ਵਿੱਚ ਆਸਟਰੇਲੀਆ ਦੌਰੇ ਤੋਂ ਬਾਅਦ ਦੋਵਾਂ ਚ ਹੋਈ ਆਪਸੀ ਤਕਰਾਰ ਕਾਰਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਨੇ ਕਾਫ਼ੀ ਸਮੇਂ ਤੱਕ ਇੱਕਦੂਜੇ ਨਾਲ ਗੱਲ ਨਹੀਂ ਕੀਤੀ। ਹਾਲਾਂਕਿਹੁਣ ਦੋਹਾਂ ਵਿਚਕਾਰ ਗੱਲਬਾਤ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਸੁਨੀਲ ਗਰੋਵਰ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ।

ਦੱਸ ਦਈਏ ਕਿ ਸੁਨੀਲ ਦੇ ਜਨਮ ਦਿਨ ਮੌਕੇ ਤੇ ਕਪਿਲ ਸ਼ਰਮਾ ਨੇ ਉਨ੍ਹਾਂ ਨੂੰ ਬਹੁਤ ਹੀ ਖਾਸ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ। ਦਰਅਸਲਕਪਿਲ ਸ਼ਰਮਾ ਨੇ ਸੁਨੀਲ ਗਰੋਵਰ ਦੇ ਜਨਮ ਦਿਨ ਤੇ ਟਵੀਟ ਕੀਤਾ ਹੈਜੋ ਬਹੁਤ ਵਾਇਰਲ ਹੋ ਰਿਹਾ ਹੈ।ਦੱਸ ਦੇਈਏ ਕਿ ਸੁਨੀਲ ਗਰੋਵਰ ਅੱਜ ਆਪਣਾ 43ਵਾਂ ਜਨਮ ਦਿਨ ਮਨਾ ਰਹੇ ਹਨ। ਕਾਮੇਡੀਅਨ ਦੇ ਜਨਮ ਦਿਨ ਤੇ ਹਰ ਕੋਈ ਉਨ੍ਹਾਂ ਨੂੰ ਵਧਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਕਪਿਲ ਸ਼ਰਮਾ ਨੇ ਸੁਨੀਲ ਗਰੋਵਰ ਨਾਲ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਤਾਂ ਸਾਨੂੰ ਜ਼ਿਆਦਾ ਸਖਤ ਮਿਹਨਤ ਨਹੀਂ ਕਰਨੀ ਪੈਂਦੀ।

Related posts

Political Turmoil and Allegations: How Canada-India Relations Collapsed in 2024

Gagan Oberoi

ਸੱਤਵੇਂ ਅਸਮਾਨ ਉੱਤੇ ਨੁਸਰਤ ਭਰੂਚਾ

Gagan Oberoi

ਬਾਲੀਵੁੱਡ ਅਭਿਨੇਤਰੀ ਪਿ੍ਰਅੰਕਾ ਚੋਪੜਾ ਬਣੀ ਮਾਂ- ਸੈਰੋਗੇਸੀ ਦੀ ਮਦਦ ਨਾਲ ਦਿੱਤਾ ਬੱਚੇ ਨੂੰ ਜਨਮ

Gagan Oberoi

Leave a Comment