International

ਕਤਰ ਨੇ ਵੀ 13 ਦੇਸ਼ਾਂ ਦੇ ਨਾਗਰਿਕਾਂ ‘ਤੇ ਲਾਈ ਪਾਬੰਦੀ

ਨਵੀਂ ਦਿੱਲੀ: ਦੁਨੀਆ ਭਰ ‘ਚ ਲਗਾਤਾਰ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਣਤੀ ਵਧ ਰਹੀ ਹੈ। ਇਸ ਤੋਂ ਬਾਅਦ ਹੁਣ ਕਤਰ ਚੌਕਸੀ ਵਰਤਦਿਆਂ ਅਹਿਮ ਕਦਮ ਚੁੱਕ ਰਿਹਾ ਹੈ। ਕਤਰ ਨੇ ਇਟਲੀ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਬੰਗਲਾਦੇਸ਼, ਚੀਨ, ਮਿਸਰ, ਭਾਰਤ, ਇਰਾਨ, ਇਰਾਕ, ਲਿਬਨਾਨ, ਨੇਪਾਲ, ਪਾਕਿਸਤਾਨ, ਫਿਲੀਪੀਨਸ, ਸ੍ਰੀਲੰਕਾ, ਦੱਖਣੀ ਕੋਰੀਆ, ਸੀਰੀਆ ਤੇ ਥਾਈਲੈਂਡ ਤੋਂ ਆਉਣ-ਜਾਣ ਵਾਲੇ ਯਾਤਰੀਆਂ ਦੇ ਪ੍ਰਵੇਸ਼ ‘ਤੇ ਰੋਕ ਲਾ ਦਿੱਤੀ ਹੈ। ਭਾਰਤ ‘ਚ ਹੁਣ ਤੱਕ ਕੋਰੋਨਾ ਦੇ 43 ਮਾਮਲੇ ਸਾਹਮਣੇ ਆ ਚੁੱਕੇ ਹਨ। ਕੇਰਲ ‘ਚ ਇੱਕ ਤਿੰਨ ਸਾਲ ਦੇ ਬੱਚੇ ‘ਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ। ਬੱਚਾ ਹਾਲ ਹੀ ‘ਚ ਆਪਣੇ ਪਰਿਵਾਰ ਨਾਲ ਇਟਲੀ ਤੋਂ ਆਇਆ ਹੈ।

Related posts

ਡੋਨਾਲਡ ਟਰੰਪ ਨੂੰ ਦਿੱਤਾ ਗਾਰਡ ਆਫ਼ ਆਨਰ

gpsingh

Trump Floats Idea of Canada as the 51st State During Tense Meeting with Trudeau Over Tariff Threats

Gagan Oberoi

ਜ਼ੇਲੈਂਸਕੀ ਨੇ ਟਰੰਪ ਤੋਂ ਗੱਲਬਾਤ ਲਈ ਸਮਾਂ ਮੰਗਿਆ

Gagan Oberoi

Leave a Comment