Sports

ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਦਾ ਅਧਿਕਾਰਕ ਲੋਗੋ ਕੀਤਾ ਜਾਰੀ

ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸ਼ਨਿਚਰਵਾਰ ਨੂੰ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਦੇ ਮੇਜ਼ਬਾਨ ਸ਼ਹਿਰ ਦਾ ਅਧਿਕਾਰਕ ਲੋਗੋ ਜਾਰੀ ਕੀਤਾ। ਭੁਬਨੇਸ਼ਵਰ ਤਿੰਨ ਮੇਜ਼ਬਾਨ ਸ਼ਹਿਰਾਂ ਵਿਚੋਂ ਹੈ। ਟੂਰਨਾਮੈਂਟ 11 ਤੋਂ 30 ਅਕਤੂਬਰ ਵਿਚਾਲੇ ਓਡੀਸ਼ਾ, ਗੋਆ ਤੇ ਮਹਾਰਾਸ਼ਟਰ ਵਿਚ ਖੇਡਿਆ ਜਾਵੇਗਾ। ਭਾਰਤ ਵਿਚ ਹੋਣ ਵਾਲਾ ਇਹ ਪਹਿਲਾ ਫੀਫਾ ਟੂਰਨਾਮੈਂਟ ਹੈ। ਇਸ ਮੌਕੇ ’ਤੇ ਪਟਨਾਇਕ ਨੇ ਕਿਹਾ ਕਿ ਓਡੀਸ਼ਾ ਖੇਡ ਦਾ ਮੁੱਖ ਕੇਂਦਰ ਬਣ ਕੇ ਉੱਭਰ ਰਿਹਾ ਹੈ। ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਸੂਬੇ ਲਈ ਵੱਡਾ ਮੌਕਾ ਹੈ। ਅਸੀਂ ਦੁਨੀਆ ਦੀਆਂ ਸਰਬੋਤਮ ਨੌਜਵਾਨ ਮਹਿਲਾ ਫੁੱਟਬਾਲਰਾਂ ਦੀ ਮੇਜ਼ਬਾਨੀ ਕਰ ਕੇ ਰੋਮਾਂਚਤ ਹਾਂ।

Related posts

Canada-Mexico Relations Strained Over Border and Trade Disputes

Gagan Oberoi

The History of Christmas: How an Ancient Winter Festival Became a Global Tradition

Gagan Oberoi

Two siblings killed after LPG cylinder explodes in Delhi

Gagan Oberoi

Leave a Comment