Entertainment Punjab

ਐੱਸਜੀਪੀਸੀ ਦੇ ਐਕਸ਼ਨ ਤੋਂ ਪਹਿਲਾਂ ਹੀ ਇਸ ਮਾਮਲੇ ਨੂੰ ਲੈੈ ਕੇ ਕਾਮੇਡੀਅਨ ਭਾਰਤੀ ਸਿੰਘ ਨੇ ਮੰਗੀ ਮੁਆਫੀ, ਜਾਣੋ ਕੀ ਹੈ ਪੂਰਾ ਮਾਮਲਾ

ਕਾਮੇਡੀਅਨ ਭਾਰਤੀ ਸਿੰਘ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ’ਚ ਘਿਰੀ ਹੋਈ ਹੈ। ਭਾਰਤੀ ਸਿੰਘ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਦਾੜ੍ਹੀ-ਮੁੱਛਾਂ ਨੂੰ ਲੈ ਕੇ ਟਿੱਪਣੀ ਕਰ ਰਹੀ ਹੈ। ਇਸ ਵੀਡੀਓ ਨਾਲ ਲੋਕ ਬੇਹੱਦ ਗੁੱਸੇ ’ਚ ਹਨ ਤੇ ਭਾਰਤੀ ਸਿੰਘ ਨੂੰ ਬੁਰਾ-ਭਲਾ ਬੋਲ ਰਹੇ ਹਨ ਭਾਰਤੀ ਦੀ ਇਸ ਟਿੱਪਣੀ ’ਤੇ ਪੰਜਾਬੀ ਗਾਇਕ ਬੱਬੂ ਮਾਨ ਸਮੇਤ ਕਈ ਸਿੰਗਰਾਂ ਬੁੱਧੀਜੀਵੀ ਪੰਜਾਬੀਆਂ ਵੱਲੋਂ ਨਿੰਦਿਆ ਕੀਤੀ ਸੀ ਇਸ ਦੇ ਨਾਲ ਹੀ ਬੱਬੂ ਮਾਨ ਨੇ ਕਪਿਲ ਸ਼ਰਮਾ ਤੇ ਉਨ੍ਹਾਂ ਦੀ ਟੀਮ ਤੋਂ ਇਸ ’ਤੇ ਜਵਾਬ ਵੀ ਮੰਗਿਆ ਸੀ ਪਰ ਹੁਣ ਭਾਰਤੀ ਸਿੰਘ ਨੇ ਇਸ ਵਿਵਾਦ ’ਤੇ ਖ਼ੁਦ ਇਕ ਵੀਡੀਓ ਸਾਂਝੀ ਕੀਤੀ ਹੈ ਤੇ ਮੁਆਫ਼ੀ ਮੰਗੀ ਹੈ ਦਾੜ੍ਹੀ-ਮੁੱਛਾਂ ’ਤੇ ਭਾਰਤੀ ਸਿੰਘ ਦੀ ਵਿਵਾਦਿਤ ਟਿੱਪਣੀ, ਬੱਬੂ ਮਾਨ ਨੇ ਦਿੱਤਾ ਤਿੱਖਾ ਜਵਾਬ (ਵੀਡੀਓ) ਭਾਰਤੀ ਸਿੰਘ ਵੀਡੀਓ ’ਚ ਕਹਿੰਦੀ ਹੈ, ‘‘ਪਿਛਲੇ 1-2 ਦਿਨਾਂ ਤੋਂ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਮੈਨੂੰ ਭੇਜੀ ਵੀ ਗਈ ਹੈ ਕਿ ਤੁਸੀਂ ਦਾੜ੍ਹੀ-ਮੁੱਛਾਂ ਬਾਰੇ ਮਜ਼ਾਕ ਉਡਾਇਆ ਹੈ। ਮੈਂ ਉਹ ਵੀਡੀਓ ਵਾਰ-ਵਾਰ ਵੇਖ ਰਹੀ ਹਾਂ ਪਿਛਲੇ 2 ਦਿਨਾਂ ਤੋਂ। ਮੈਂ ਤੁਹਾਨੂੰ ਵੀ ਬੇਨਤੀ ਕਰਾਂਗੀ ਕਿ ਤੁਸੀਂ ਵੀ ਉਹ ਵੀਡੀਓ ਦੇਖੋ। ਮੈਂ ਕਿਤੇ ਵੀ ਕਿਸੇ ਧਰਮ ਜਾਂ ਜਾਤ ਬਾਰੇ ਨਹੀਂ ਬੋਲਿਆ ਕਿ ਇਸ ਧਰਮ ਦੇ ਲੋਕ ਇਹ ਦਾੜ੍ਹੀ ਰੱਖਦੇ ਹਨ ਤੇ ਇਹ ਮੁਸ਼ਕਿਲ ਹੁੰਦੀ ਹੈ। ਮੈਂ ਨਾ ਹੀ ਕਿਸੇ ਪੰਜਾਬੀ ਬਾਰੇ ਬੋਲਿਆ ਕਿ ਦਾੜ੍ਹੀ-ਮੁੱਛਾਂ ਨਾਲ ਕੀ ਮੁਸ਼ਕਿਲ ਹੁੰਦੀ ਹੈ। ਮੈਂ ਤਾਂ ਆਪਣੀ ਸਹੇਲੀ ਨਾਲ ਕਾਮੇਡੀ ਕਰ ਰਹੀ ਸੀ। ਭਾਰਤੀ ਸਿੰਘ ਅੱਗੇ ਕਹਿੰਦੀ ਹੈ, ‘‘ਦਾੜ੍ਹੀ-ਮੁੱਛਾਂ ਤਾਂ ਅੱਜਕਲ ਹਰ ਕੋਈ ਰੱਖਦਾ ਹੈ ਪਰ ਜੇਕਰ ਮੇਰੇ ਸ਼ਬਦਾਂ ਨਾਲ ਕਿਸੇ ਵੀ ਧਰਮ-ਜਾਤ ਦੇ ਲੋਕ ਨਾਰਾਜ਼ ਹੋਏ ਹਨ ਤਾਂ ਮੈਂ ਹੱਥ ਜੋੜ ਕੇ ਮੁਆਫ਼ੀ ਮੰਗਦੀ ਹਾਂ। ਮੈਂ ਖ਼ੁਦ ਪੰਜਾਬੀ ਹਾਂ, ਅੰਮ੍ਰਿਤਸਰ ਪੈਦਾ ਹੋਈ ਹਾਂ ਮੈਂ ਪੰਜਾਬ ਦਾ ਪੂਰਾ ਮਾਣ ਰੱਖਾਂਗੀ ਤੇ ਮੈਨੂੰ ਮਾਣ ਹੈ ਕਿ ਮੈਂ ਪੰਜਾਬੀ ਹਾਂ।

Related posts

Canada’s Population Could Hit 80 Million by 2074 Despite Immigration Cuts: Report

Gagan Oberoi

ਕੀ ਵਿਆਹ ਤੋਂ ਪਹਿਲਾਂ ਹੀ ਪ੍ਰੈਗਨਟ ਦੀ ਨੇਹਾ ਕੱਕੜ?

Gagan Oberoi

Statement by the Prime Minister to mark the New Year

Gagan Oberoi

Leave a Comment