ਸਰਕਾਰ ਭਾਰਤ ‘ਚ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਅਣਥੱਕ ਮਿਹਨਤ ਕਰ ਰਹੀ ਹੈ, ਨਾਲ ਹੀ ਸਰਕਾਰ ਇਸ ਗੱਲ ‘ਤੇ ਵੀ ਜ਼ੋਰ ਦੇ ਰਹੀ ਹੈ ਕਿ ਈਵੀ ਦਾ ਨਿਰਮਾਣ ਦੇਸ਼ ‘ਚ ਹੀ ਹੋਣਾ ਚਾਹੀਦਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਅਮਰੀਕਾ ਸਥਿਤ ਟੈਸਲਾ ਭਾਰਤ ‘ਚ ਆਪਣੇ ਇਲੈਕਟ੍ਰਿਕ ਵਾਹਨਾਂ ਦਾ ਨਿਰਮਾਣ ਕਰਨ ਲਈ ਤਿਆਰ ਹੈ ਤਾਂ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਕੰਪਨੀ ਨੂੰ ਚੀਨ ਤੋਂ ਕਾਰਾਂ ਦੀ ਦਰਾਮਦ ਨਹੀਂ ਕਰਨੀ ਚਾਹੀਦੀ। ਰਾਇਸੀਨਾ ਡਾਇਲਾਗ ‘ਚ ਬੋਲਦਿਆਂ ਗਡਕਰੀ ਨੇ ਕਿਹਾ ਕਿ ਭਾਰਤ ਇਕ ਵਿਸ਼ਾਲ ਬਾਜ਼ਾਰ ਹੈ ਅਤੇ ਇਸ ਵਿੱਚ ਸਾਰੇ ਇਲੈਕਟ੍ਰਿਕ ਵਾਹਨਾਂ ਦੀ ਵੱਡੀ ਸੰਭਾਵਨਾ ਹੈ।
ਮੰਤਰੀ ਦਾ ਬਿਆਨ
ਰਾਇਸੀਨਾ ਡਾਇਲਾਗ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਜੇਕਰ ਐਲਨ ਮਸਕ ਭਾਰਤ ‘ਚ ਨਿਰਮਾਣ ਕਰਨ ਲਈ ਤਿਆਰ ਹਨ ਤਾਂ ਕੋਈ ਸਮੱਸਿਆ ਨਹੀਂ…ਭਾਰਤ ਆਓ, ਨਿਰਮਾਣ ਸ਼ੁਰੂ ਕਰੋ, ਭਾਰਤ ਇਕ ਵੱਡਾ ਬਾਜ਼ਾਰ ਹੈ, ਜਿਸ ਨੂੰ ਉਹ ਭਾਰਤ ਤੋਂ ਬਰਾਮਦ ਕਰ ਸਕਦੇ ਹਨ। ਰੋਡ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਮਸਕ ਨੂੰ ਬੇਨਤੀ ਹੈ ਕਿ ਉਹ ਭਾਰਤ ‘ਚ ਆ ਕੇ ਨਿਰਮਾਣ ਕਰੇ, ਪਰ ਜੇਕਰ ਉਹ ਚੀਨ ਵਿੱਚ ਨਿਰਮਾਣ ਕਰਨਾ ਚਾਹੁੰਦੇ ਹਨ ਅਤੇ ਭਾਰਤ ਵਿੱਚ ਵੇਚਣਾ ਚਾਹੁੰਦਾ ਹੈ, ਤਾਂ ਇਹ ਭਾਰਤ ਲਈ ਚੰਗਾ ਪ੍ਰਸਤਾਵ ਨਹੀਂ ਹੋ ਸਕਦਾ।
ਪਿਛਲੇ ਸਾਲ, ਭਾਰੀ ਉਦਯੋਗ ਮੰਤਰਾਲੇ ਨੇ ਵੀ ਟੈਸਲਾ ਨੂੰ ਕਿਸੇ ਵੀ ਟੈਕਸ ਰਿਆਇਤਾਂ ‘ਤੇ ਵਿਚਾਰ ਕਰਨ ਤੋਂ ਪਹਿਲਾਂ ਭਾਰਤ ‘ਚ ਆਪਣੇ ਵੱਕਾਰੀ ਇਲੈਕਟ੍ਰਿਕ ਵਾਹਨਾਂ ਦਾ ਨਿਰਮਾਣ ਸ਼ੁਰੂ ਕਰਨ ਲਈ ਕਿਹਾ ਸੀ। ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਸਮੇਂ ਟੈਸਲਾ ਦੀਆਂ ਕੰਪਲੀਟਲੀ ਬਿਲਟ ਯੂਨਿਟਸ (ਸੀ.ਬੀ.ਯੂ.) ਦੇ ਰੂਪ ‘ਚ ਇੰਪੋਰਟ ਕੀਤੀਆਂ ਕਾਰਾਂ ‘ਤੇ ਇੰਜਣ ਦੇ ਆਕਾਰ ਅਤੇ ਲਾਗਤ, 40,000 ਡਾਲਰ ਤੋਂ ਘੱਟ ਜਾਂ ਇਸ ਤੋਂ ਘੱਟ ਦੀ ਬੀਮਾ ਅਤੇ ਮਾਲ ਢੁਆਈ (ਸੀ.ਆਈ.ਐੱਫ.) ਮੁੱਲ ਦੇ ਆਧਾਰ ‘ਤੇ 60 -100 ਫੀਸਦੀ ਤਕ ਡਿਊਟੀ ਲਗਾਈ ਜਾਂਦੀ ਹੈ।