ਟਵਿਟਰ ਦੇ ਸੀਈਓ ਬਣਨ ਤੋਂ ਬਾਅਦ ਐਲਨ ਮਸਕ ਨੇ ਇਕ ਤੋਂ ਬਾਅਦ ਇਕ ਕਈ ਫ਼ੈਸਲੇ ਲਏ। ਕਈ ਬਦਲਾਅ ਕਰਨ ਤੋਂ ਬਾਅਦ ਐਲਨ ਮਸਕ ਨੇ ਸੋਮਵਾਰ ਨੂੰ ਮਾਈਕ੍ਰੋਬਲਾਗਿੰਗ ਵੈੱਬਸਾਈਟ ‘ਤੇ ਇਕ ਪੋਲ ਸ਼ੁਰੂ ਕੀਤੀ, ਜਿਸ ‘ਚ ਉਨ੍ਹਾਂ ਨੇ ਯੂਜ਼ਰਸ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਟਵਿਟਰ ਦੇ ਮੁਖੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਜਿਸ ‘ਤੇ ਟਵਿੱਟਰ ਯੂਜ਼ਰਸ ਨੇ ਵੋਟ ਕੀਤਾ। ਇਸ ਪੋਲ ‘ਤੇ ਲਗਪਗ 57.5% ਵੋਟਾਂ ‘ਹਾਂ’ ਲਈ ਆਈਆਂ, ਮਤਲਬ ਕਿ ਇਹ ਲੋਕ ਚਾਹੁੰਦੇ ਹਨ ਕਿ ਮਸਕ ਟਵਿੱਟਰ ਦੇ ਸੀਈਓ ਦਾ ਅਹੁਦਾ ਛੱਡ ਦੇਵੇ, ਜਦੋਂ ਕਿ 42.5% ਨੇ ‘ਨਾਂਹ’ ਨੂੰ ਵੋਟ ਦਿੱਤੀ।