ਓਟਵਾ : ਫੈਡਰਲ ਸਰਕਾਰ ਵੱਲੋਂ ਇੱਕ ਅਜਿਹਾ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਨਾਲ ਕਾਰੋਬਾਰਾਂ ਦੀ ਐਮਰਜੰਸੀ ਰੈਂਟ ਰਾਹਤ ਤੱਕ ਪਹੁੰਚ ਸੁਖਾਲੀ ਹੋ ਜਾਵੇਗੀ|
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਨਿਊ ਕੈਨੇਡਾ ਐਮਰਜੰਸੀ ਰੈਂਟ ਸਬਸਿਡੀ ਦਾ ਐਲਾਨ 9 ਅਕਤੂਬਰ ਨੂੰ ਕੀਤਾ ਸੀ| ਮੌਜੂਦਾ ਫੈਡਰਲ ਰਲੀਫ ਪ੍ਰੋਗਰਾਮ ਦੀ ਕਿਰਾਇਦਾਰਾਂ ਵੱਲੋਂ ਆਲੋਚਨਾ ਹੀ ਹੁੰਦੀ ਰਹੀ ਹੈ| ਪ੍ਰੋਗਰਾਮ ਵਿੱਚ ਮਕਾਨ ਮਾਲਕਾਂ ਨੂੰ ਸ਼ਾਮਲ ਕੀਤੇ ਜਾਣ ਦੀ ਲੋੜ ਸੀ ਪਰ ਬਹੁਤਿਆਂ ਵੱਲੋਂ ਇਸ ਤੋਂ ਬਾਹਰ ਰਹਿਣ ਦੀ ਹੀ ਚੋਣ ਕੀਤੀ ਗਈ|
ਨਵੇਂ ਬਿੱਲ ਤਹਿਤ ਕਿਰਾਏਦਾਰ ਸਹਾਇਤਾ ਲਈ ਸਿੱਧੇ ਤੌਰ ਉੱਤੇ ਅਪਲਾਈ ਕਰ ਸਕਣਗੇ ਤੇ ਇਸ ਨਾਲ 19 ਦਸੰਬਰ ਤੱਕ ਮਹਾਂਮਾਰੀ ਦੌਰਾਨ ਵਿੱਤੀ ਤੌਰ ਉੱਤੇ ਤੰਗ ਰਹੇ ਕਾਰੋਬਾਰ, ਚੈਰਿਟੀਜ਼ ਤੇ ਗੈਰ ਮੁਨਾਫੇ ਵਾਲੀਆਂ ਸੰਸਥਾਵਾਂ ਦੇ 65 ਫੀ ਸਦੀ ਖਰਚੇ ਕਵਰ ਹੋ ਸਕਣਗੇ|ਪੂਰਬ ਬਿਆਪੀ ਕਲੇਮਜ਼ 27 ਸਤੰਬਰ ਨੂੰ ਸ਼ੁਰੂ ਹੋਏ ਅਰਸੇ ਲਈ ਕੀਤੇ ਜਾ ਸਕਦੇ ਹਨ| ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਐਮਰਜੰਸੀ ਵੇਜ ਸਬਸਿਡੀ ਪ੍ਰੋਗਰਾਮ ਜੂਨ 2021 ਤੱਕ ਵੱਧ ਸਕਦਾ ਹੈ|
previous post
next post