Sports

ਏਸ਼ੀਅਨ ਚੈਂਪੀਅਨਸ਼ਿਪ ’ਚ ਪਹਿਲਵਾਨ ਸੁਨੀਲ ਕੁਮਾਰ ਨੇ ਜਿੱਤਿਆ ਗੋਲਡ

ਭਾਰਤੀ ਪਹਿਲਵਾਨ ਸੁਨੀਲ ਕੁਮਾਰ ਨੇ ਮੰਗਲਵਾਰ (18 ਫਰਵਰੀ) ਨੂੰ 87 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਕਿਰਗਿਸਤਾਨ ਦੇ ਅਜਤ ਸਲੀਦੀਨੋਵ ਨੂੰ 5-0 ਨਾਲ ਹਰਾ ਕੇ ਭਾਰਤ ਨੂੰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਦੇ ਗ੍ਰੀਕੋ ਰੋਮਨ ਵਰਗ ਵਿੱਚ 27 ਸਾਲਾਂ ਵਿੱਚ ਪਹਿਲੀ ਵਾਰ ਸੋਨ ਤਗਮਾ ਜਿਤਾਇਆ। ਸੈਮੀਫਾਈਨਲ ‘ਚ ਜਿੱਤ ਹਾਸਲ ਕਰਨ ਵਾਲੇ ਸੁਨੀਲ ਨੇ ਇਥੇ ਕੇਡੀ ਜਾਧਵ ਇੰਡੋਰ ਸਟੇਡੀਅਮ ‘ਚ 87 ਕਿੱਲੋ ਭਾਰ ਵਰਗ ਦੇ ਫਾਈਨਲ ‘ਚ ਆਸਾਨੀ ਨਾਲ ਆਪਣੇ ਵਿਰੋਧੀ ਨੂੰ ਹਰਾਇਆ। ਖ਼ਿਤਾਬ ਜਿੱਤਣ ਤੋਂ ਬਾਅਦ ਸੁਨੀਲ ਨੇ ਕਿਹਾ, “ਅੱਜ ਮੈਂ ਭਾਰਤ ਲਈ ਪਹਿਲਾ ਸੋਨ ਤਗਮਾ ਜਿੱਤ ਕੇ ਬਹੁਤ ਖੁਸ਼ ਹਾਂ। ਮੈਂ ਆਪਣੀ ਤਕਨੀਕ ‘ਤੇ ਬਹੁਤ ਸਖਤ ਮਿਹਨਤ ਕੀਤੀ ਹੈ ਤੇ ਆਪਣੇ ਪਿਛਲੇ ਸਾਲ ਦੇ ਪ੍ਰਦਰਸ਼ਨ ਨਾਲੋਂ ਬਿਹਤਰ ਪ੍ਰਦਰਸ਼ਨ ਕਰਕੇ ਬਿਹਤਰ ਮਹਿਸੂਸ ਕੀਤਾ ਹੈ।’

Related posts

Wildfire Ravages Jasper: Fast-Moving Flames Devastate Historic Town

Gagan Oberoi

New McLaren W1: the real supercar

Gagan Oberoi

ICC ਨੇ ਜਾਰੀ ਕੀਤੀ ਆਲਰਾਊਂਡਰਾਂ ਦੀ ਰੈਂਕਿੰਗ, ਪਹਿਲੇ ਨੰਬਰ ‘ਤੇ ਆਇਆ ਅਫਗਾਨਿਸਤਾਨ ਦਾ ਨਾਮ

Gagan Oberoi

Leave a Comment