Canada

ਏਅਰ ਕੈਨੇਡਾ ਨੇ ਭਾਰਤ ਲਈ ਵੈਨਕੂਵਰ, ਟੋਰਾਂਟੋ ਤੋਂ ਸਿੱਧੀਆਂ ਉਡਾਨਾਂ ਕੀਤੀਆਂ ਸ਼ੁਰੂ

ਵੈਨਕੂਵਰ : ਇੱਕ ਵਾਰੀ ਮੁੜ ਕੈਨੇਡੀਅਨ ਭਾਰਤ ਲਈ ਏਅਰ ਕੈਨੇਡਾ ਦੀਆਂ ਫਲਾਈਟਸ ਬੁੱਕ ਕਰ ਸਕਣਗੇ। ਸੋਮਵਾਰ ਤੋਂ ਕੈਨੇਡਾ ਤੋਂ ਦਿੱਲੀ ਤੇ ਦਿੱਲੀ ਤੋਂ ਕੈਨੇਡਾ ਲਈ ਨੌਨ ਸਟੌਪ ਉਡਾਨਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਪਿੱਛੇ ਜਿਹੇ ਸਰਕਾਰ ਨੇ ਭਾਰਤ ਲਈ ਏਅਰ ਟਰੈਵਲ ਉੱਤੇ ਲਾਈਆਂ ਗਈਆਂ ਪਾਬੰਦੀਆਂ ਹਟਾ ਦਿੱਤੀਆਂ ਸਨ।ਇਹ ਪਾਬੰਦੀਆਂ ਕੋਵਿਡ-19 ਮਹਾਂਮਾਰੀ ਕਾਰਨ ਲਾਈਆਂ ਗਈਆਂ ਸਨ।ਭਾਰਤ ਤੋਂ ਕੈਨੇਡਾ ਆਂਉਣ ਵਾਲੀਆਂ ਸਿੱਧੀਆਂ ਫਲਾਈਟਸ ਲਈ ਕੁੱਝ ਵਾਧੂ ਸੇਫਟੀ ਮਾਪਦੰਡ ਅਪਣਾਉਣ ਦੀ ਹਦਾਇਤ ਦਿੱਤੀ ਗਈ ਹੈ। ਇਹ ਮਾਪਦੰਡ ਹੇਠ ਲਿਖੇ ਅਨੁਸਾਰ ਹੋਣਗੇ :
· ਦਿੱਲੀ ਏਅਰਪੋਰਟ ਉੱਤੇ ਮੌਜੂਦ ਮੰਜ਼ੂਰਸ਼ੁਦਾ ਜੀਨਸਟ੍ਰਿੰਗਜ਼ ਲੈਬੋਰੇਟਰੀ ਤੋਂ ਕੋਵਿਡ 19 ਦੇ ਮੌਲੀਕਿਊਲਰ ਟੈਸਟ ਦੀ ਨੈਗੇਟਿਵ ਰਿਪੋਰਟ ਦਾ ਸਬੂਤ ਟਰੈਵਲਰਜ਼ ਨੂੰ ਪੇਸ਼ ਕਰਨਾ ਹੋਵੇਗਾ। ਇਹ ਟੈਸਟ ਟਰੈਵਲਰਜ਼ ਨੂੰ ਕੈਨੇਡਾ ਦੀ ਸਿੱਧੀ ਫਲਾਈਟ ਦੀ ਰਵਾਨਗੀ ਤੋਂ 18 ਘੰਟੇ ਦੇ ਅੰਦਰ ਅੰਦਰ ਮੁਹੱਈਆ ਕਰਵਾਉਣਾ ਹੋਵੇਗਾ।
· ਜਹਾਜ਼ ਚੜ੍ਹਨ ਤੋਂ ਪਹਿਲਾਂ ਏਅਰ ਆਪਰੇਟਰਜ਼ ਇਹ ਯਕੀਨੀ ਬਣਾਉਣਗੇ ਕਿ ਟਰੈਵਲਰਜ਼ ਦੇ ਇਸ ਟੈਸਟ ਦੇ ਨਤੀਜੇ ਨੈਗੇਟਿਵ ਹੋਣ ਤੇ ਫਿਰ ਹੀ ਸਬੰਧਤ ਟਰੈਵਲਰ ਨੂੰ ਕੈਨੇਡਾ ਆਉਣ ਦੇ ਯੋਗ ਕਰਾਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਵੈਕਸੀਨੇਸ਼ਨ ਪੂਰੀ ਕਰਵਾ ਚੁੱਕੇ ਟਰੈਵਲਰਜ਼ ਨੂੰ ਆਪਣੀ ਇਹ ਜਾਣਕਾਰੀ ਐਰਾਈਵਕੈਨ ਮੋਬਾਈਲ ਐਪ ਜਾਂ ਵੈੱਬਸਾਈਟ ਉੱਤੇ ਵੀ ਭਰਨੀ ਹੋਵੇਗੀ।
ਫੈਡਰਲ ਸਰਕਾਰ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਇਹ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਟਰੈਵਲਰਜ਼ ਨੂੰ ਕੈਨੇਡਾ ਲਈ ਜਹਾਜ਼ ਨਹੀਂ ਚੜ੍ਹਨ ਦਿੱਤਾ ਜਾਵੇਗਾ। ਕਿਸੇ ਕੁਨੈਕਟਿੰਗ ਫਲਾਈਟ ਰਾਹੀਂ ਭਾਰਤ ਤੋਂ ਕੈਨੇਡਾ ਆਉਣ ਵਾਲੇ ਟਰੈਵਲਰਜ਼ ਨੂੰ ਰਵਾਨਗੀ ਤੋਂ 72 ਘੰਟੇ ਪਹਿਲਾਂ ਕੋਵਿਡ-19 ਦੇ ਮੌਲੀਕਿਊਲਰ ਟੈਸਟ ਦੀ ਨੈਗੇਟਿਵ ਰਿਪੋਰਟ ਕੈਨੇਡਾ ਲਈ ਸਫਰ ਜਾਰੀ ਰੱਖਣ ਵਾਸਤੇ ਪੇਸ਼ ਕਰਨੀ ਹੋਵੇਗੀ।
ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਨੇ 21 ਅਕਤੂਬਰ ਤੱਕ ਕੈਨੇਡੀਅਨ ਟਰੈਵਲ ਉੱਤੇ ਪਾਬੰਦੀਆਂ ਲਾਈਆਂ ਹੋਈਆਂ ਹਨ।ਕੈਨੇਡੀਅਨ ਸਰਕਾਰ ਅਜੇ ਵੀ ਆਪਣੇ ਨਾਗਰਿਕਾਂ ਨੂੰ ਗੈਰ ਜ਼ਰੂਰੀ ਇੰਟਰਨੈਸ਼ਨਲ ਸਫਰ ਕਰਨ ਤੋਂ ਵਰਜ ਰਹੀ ਹੈ।

Related posts

ਖੇਤਬਾੜੀ ਮੰਤਰੀ ਵੱਲੋਂ ਜੀਐਸਟੀ ਵਿੱਚ ਕਟੌਤੀ ਦਾ ਲਾਭ ਕਿਸਾਨਾਂ ਤੱਕ ਪਹੁੰਚਾਉਣ ਦੀ ਅਪੀਲ

Gagan Oberoi

Alberta to Sell 17 Flood-Damaged Calgary Properties After a Decade of Vacancy

Gagan Oberoi

Indian stock market opens flat, Nifty above 23,700

Gagan Oberoi

Leave a Comment