Canada

ਏਅਰ ਕੈਨੇਡਾ ਦੇ 20,000 ਕਰਮਚਾਰੀਆਂ ਦੀ ਨੌਕਰੀ ਖਤਰੇ ‘ਚ

ਕੈਲਗਰੀ,  : ਏਅਰ ਕੈਨੇਡਾ ਵਲੋਂ ਮੁੜ 20,000 ਦੇ ਕਰੀਬ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੀ ਯੋਜਨਾ ਬਣਾਈ ਜਾ ਰਹੀ ਹੈ। ਏਅਰ ਕੈਨੇਡਾ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਕਾਰਨ ਏਅਲਾਈਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਕੰਪਨੀ ਵੱਡੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੀ ਹੈ। 7 ਜੂਨ ਤੋਂ ਬਾਅਦ ਏਅਰ ਕੈਨੇਡਾ ਵਲੋਂ ਕਰਮਚਾਰੀਆਂ ਦੀ ਛਾਂਟੀ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਇਥੇ ਕੰਮ ਕਰਨਵਾਲੇ 38,000 ਕਰਮਚਾਰੀਆਂ ‘ਚੋਂ ਅੱਧ ਤੋਂ ਵੱਧ ‘ਤੇ ਇਸ ਦਾ ਪ੍ਰਭਾਵ ਪੈ ਸਕਦਾ ਹੈ। ਸ਼ੁੱਕਰਵਾਰ ਸ਼ਾਮ ਏਅਰ ਲਾਈਨ ਵਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਕੰਪਨੀ ਨੂੰ ਇਸ ਮਹਾਂਮਾਰੀ ਦੌਰਾਨ ਪਏ ਘਾਟੇ ਨੂੰ ਪੂਰਾ ਕਰਨ ਲਈ ਮਜ਼ਬੂਰਨ ਅਜਿਹਾ ਕਰਨਾ ਪੈ ਰਿਹਾ ਹੈ ਅਤੇ ਕੰਪਨੀ ਨੂੰ 50 ਤੋਂ 60 ਫੀਸਦੀ ਕਰਮਚਾਰੀਆਂ ਦੀ ਛਾਂਟੀ ਕਰਨੀ ਪੈ ਸਕਦੀ ਹੈ।

Related posts

ਵਿਵਾਦਾਂ ‘ਚ ਘਿਰੇ ਐਲਨ ਮਸਕ, ਹਿਟਲਰ ਨਾਲ ਕੀਤੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤੁਲਨਾ

Gagan Oberoi

Trulieve Opens Relocated Dispensary in Tucson, Arizona

Gagan Oberoi

ਅਲਬਰਟਾ ਦੇ ਪੇਂਡੂ ਇਲਾਕਿਆਂ ਵਿਚ ਲੋਕਮ ਡਾਕਟਰਾਂ ਦੀ ਲੋੜ ਵਧੀ

Gagan Oberoi

Leave a Comment