ਕੈਨੇਡਾ ਦੇ ਸੂਬੇ ਉਨਟਾਰੀਓ ਦਾ ਅਗਲਾ ਬਜਟ 25 ਮਾਰਚ ਨੂੰ ਪੇਸ਼ ਕੀਤਾ ਜਾਣਾ ਹੈ। ਜਿਸ ‘ਚ ਸਰਕਾਰ ਨੂੰ ਆਪਣੀ ਖਰਚ ਪ੍ਰਕਿਰਿਆ ਮੁੜ ਸਥਾਪਤ ਕਰਨ ਦਾ ਮੌਕਾ ਮਿਲੇਗਾ । ਇਹ ਬਜਟ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਦਾ ਦੂਜਾ ਅਤੇ ਵਿੱਤ ਮੰਤਰੀ ਰੌਡ ਫਿਲਿਪ ਦਾ ਪਹਿਲਾ ਬਜਟ ਹੈ। ਦੱਸਣਾਬਣਦਾ ਹੈ ਕਿ ਡੱਗ ਫੋਰਡ ਸਰਕਾਰ ਵਲੋਂ ਪੇਸ਼ ਕੀਤਾ ਗਿਆ ਪਹਿਲਾ ਬਜਟ ਆਲੋਚਨਾ ਦੀ ਭੇਟ ਚੜ ਗਿਆ ਸੀ, ਕਿਉਂਕਿ ਇਸ ਵਿੱਚ ਫੰਡ ਕਟੌਤੀਆਂ ਬਹੁਤ ਜ਼ਿਆਦਾ ਕੀਤੀਆਂ ਗਈਆਂ ਸਨ। ਇਸੇ ਦੇ ਚਲਦਿਆਂ ਵਿਕ ਫੇਡਲੀ ਕੋਲੋਂ ਵਿੱਤ ਮੰਤਰੀ ਦਾ ਅਹੁਦਾ ਖੋਹ ਲਿਆ ਗਿਆ ਸੀ ਅਤੇ ਰੌਡ ਫਿਲਿਪ ਨੂੰ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਸੰਭਾਲੀ ਗਈ ਸੀ।
previous post