Canada

ਉਨਟਾਰੀਓ ਚੋਣਾਂ: 20 ਪੰਜਾਬੀ ਉਮੀਦਵਾਰ ਮੈਦਾਨ ’ਚ,ਦੇਸ਼ ਦੀਆਂ ਤਿੰਨੇ ਵੱਡੀਆਂ ਸਿਆਸੀ ਪਾਰਟੀਆਂ ਧੀ ਕਰਨਗੇ ਨੁਮਾਇੰਦਗੀ

ਕੈਨੇਡਾ ਦੇ ਉਨਟਾਰੀਓ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਲਈ ਇਸ ਵਾਰ ਪੰਜਾਬੀ ਮੂਲ ਦੇ 20 ਉਮੀਦਵਾਰ ਮੈਦਾਨ ’ਚ ਹਨ। ਆਉਂਦੀ 2 ਜੂਨ ਨੂੰ ਸਾਰੇ 124 ਹਲਕਿਆਂ ’ਚ ਵੋਟਾਂ ਪੈਣੀਆਂ ਹਨ। ਦੇਸ਼ ਦੀਆਂ ਤਿੰਨੇ ਵੱਡੀਆਂ ਸਿਆਸੀ ਪਾਰਟੀਆਂ – ਲਿਬਰਲ, ਨੈਸ਼ਨਲ ਡੈਮੋਕ੍ਰੈਟਿਕ ਪਾਰਟੀ (ਐੱਨਡੀਪੀ) ਅਤੇ ਪ੍ਰੋਗਰੈਸਿਵ ਕਨਜ਼ਰਵੇਟਿਵ ਪਾਰਟੀ (ਪੀਸੀ) ਨੇ ਪੰਜਾਬੀਆਂ ਨੂੰ ਬਣਦੀ ਤੇ ਵਾਜਬ ਨੁਮਾਇੰਦਗੀ ਦਿੱਤੀ ਹੈ।

ਲਿਬਰਲ ਤੇ ਕਨਜ਼ਰਵੇਟਿਵ ਪਾਰਟੀ ਨੇ ਛੇ-ਛੇ ਪੰਜਾਬੀ ਉਮੀਦਵਾਰ ਮੈਦਾਨ ’ਚ ਉਤਾਰੇ ਹਨ। ਉੱਧਰ ਨਿਊ ਡੈਮੋਕ੍ਰੈਟਿਕ ਪਾਰਟੀ ਨੇ ਪੰਜ, ਗ੍ਰੀਨ ਪਾਰਟੀ ਨੇ ਦੋ ਪੰਜਾਬੀ ਉਮੀਦਵਾਰ ਖਡ਼੍ਹੇ ਕੀਤੇ ਹਨ। ਇਕ ਪੰਜਾਬੀ ਆਜ਼ਾਦ ਉਮੀਦਵਾਰ ਵਜੋਂ ਵੀ ਚੋਣ ਲਡ਼ ਰਿਹਾ ਹੈ।

ਵਧੇਰੇ ਪੰਜਾਬੀ ਉਮੀਦਵਾਰ ਟੋਰਾਂਟੋ ਦੇ ਬਰੈਂਪਟਨ ਤੇ ਮਿਸੀਸਾਗਾ ਉੱਪਨਗਰਾਂ ਦੇ 11 ਹਲਕਿਆਂ ਤੋਂ ਚੋਣ ਲਡ਼ ਰਹੇ ਹਨ।

ਪ੍ਰੋਗਰੈਸਿਵ ਕਨਜ਼ਰਵੇਟਿਵ ਪਾਰਟੀ ਨੇ ਬਰੈਂਪਟਨ ਸਾਊਥ ਤੋਂ ਪ੍ਰਭਮੀਤ ਸਰਕਾਰੀਆ, ਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ, ਬਰੈਂਪਟਨ ਵੈਸਟ ਤੋਂ ਅਮਰਜੋਤ ਸੰਧੂ ਅਤੇ ਮਿਸੀਸਾਗਾ ਮਾਲਟਨ ਤੋਂ ਦੀਪਕ ਆਨੰਦ ਨੂੰ ਮਿਲਟਨ ਤੋਂ ਪਰਮ ਗਿੱਲ ਨੂੰ ਉਮੀਦਵਾਰ ਬਣਾਇਆ ਹੈ। ਇੰਝ ਹੀ ਲਿਬਰਲ ਪਾਰਟੀ ਨੇ ਬਰੈਂਪਟਨ ਈਸਟ ਤੋਂ ਜੰਨਤ ਗਰੇਵਾਲ, ਬਰੈਂਪਟਨ ਨਾਰਥ ਤੋਂ ਹਰਿੰਦਰ ਮੱਲ੍ਹੀ, ਬਰੈਂਪਟਨ ਵੈਸਟ ਤੋਂ ਰਿੰਮੀ ਝੱਜ, ਮਿਸੀਸਾਗਾ ਮਾਲਟਨ ਤੋਂ ਅਮਨ ਗਿੱਲ, ਬਰੈਂਟਫੋਰਡ ਬ੍ਰਾਂਟ ਤੋਂ ਰੂਬੀ ਤੂਰ ਅਤੇ ਐਸੈਕਸ ਤੋਂ ਮਨਪ੍ਰੀਤ ਬਰਾਡ਼ ਨੂੰ ਮੈਦਾਨ ਵਿਚ ਉਤਾਰਿਆ ਹੈ। ਐਨਡੀਪੀ ਨੇ ਬਰੈਂਪਟਨ ਸੈਂਟਰ ਤੋਂ ਸਾਰਾ ਸਿੰਘ,ਬਰੈਂਪਟਨ ਈਸਟ ਤੋਂ ਗੁਰਰਤਨ ਸਿੰਘ, ਬਰੈਂਪਟਨ ਨਾਰਥ ਤੋਂ ਸੰਦੀਪ ਸਿੰਘ, ਬਰੈਂਪਟਨ ਵੈਸਟ ਤੋਂ ਨਵਜੋਤ ਕੌਰ ਅਤੇ ਥੌਰਨਹਿਲ ਤੋਂ ਜਸਲੀਨ ਕੰਬੋਜ ਨੂੰ ਉਮੀਦਵਾਰ ਬਣਾਇਆ ਹੈ।

ਗ੍ਰੀਨ ਪਾਰਟੀ ਨੇ ਬਰੈਂਪਟਨ ਨਾਰਥ ਤੋਂ ਅਨੀਪ ਢੱਡੇ ਅਤੇ ਡਰਹਮ ਤੋਂ ਮਿੰਨੀ ਬੱਤਰਾ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਦੋਂ ਕਿ ਓਨਟਾਰੀਓ ਪਾਰਟੀ ਵੱਲੋਂ ਮਨਜੋਤ ਸੇਖੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ। 2018 ਵਿਚ ਜਿੱਤਣ ਵਾਲੇ ਇਹ ਸੱਤ ਪੰਜਾਬੀ ਮੁਡ਼ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇੱਥੇ ਇਹ ਵੀ ਦੱਸ ਦੇਈਏ ਕਿ ਐਡਵਾਂਸ ਪੋਲਿੰਗ ਇਸੇ ਮਹੀਨੇ ਤੋਂ ਸ਼ੁਰੂ ਹੋ ਰਹੀ ਹੈ।

Related posts

Canada’s New Year’s Eve Weather: A Night of Contrasts Across the Nation

Gagan Oberoi

Air Canada Urges Government to Intervene as Pilots’ Strike Looms

Gagan Oberoi

Canada Revamps Express Entry System: New Rules to Affect Indian Immigrant

Gagan Oberoi

Leave a Comment