International

ਉਤਰ ਕੋਰੀਆ ਵਿਚ ਵਿਦੇਸ਼ੀ ਫਿਲਮਾਂ, ਕੱਪੜੇ ਅਤੇ ਵਿਦੇਸ਼ੀ ਭਾਸ਼ਾ ਦਾ ਇਸਤੇਮਾਲ ਕਰਨ ’ਤੇ ਮੌਤ ਦੀ ਸਜ਼ਾ

ਪਿਓਂਗਯਾਂਗ-  ਉਤਰ ਕੋਰੀਆ ਦੇ ਸਨਕੀ ਤਾਨਾਸ਼ਾਹ ਕਿਮ ਜੋਂਗ ਉਨ ਨੇ ਹਾਲ ਹੀ ਵਿਚ ਇੱਕ ਨਵਾਂ ਕਾਨੂੰਨ ਪਾਸ ਕੀਤਾ। ਇਸ ਦੇ ਤਹਿਤ ਉਤਰ ਕੋਰੀਆ ਵਿਚ ਵਿਦੇਸ਼ੀ ਪ੍ਰਭਾਵ ਨੂੰ ਖਤਮ ਕਰਨ ਦੇ ਲਈ ਵਿਦੇਸ਼ੀ ਫਿਲਮਾਂ, ਕੱਪੜੇ ਅਤੇ ਵਿਦੇਸ਼ੀ ਭਾਸ਼ਾ ਦਾ ਇਸਤੇਮਾਲ ਕਰਨ ’ਤੇ ਮੌਤ ਦੀ ਸਜ਼ਾ ਤੋਂ ਲੈ ਕੇ ਜੇਲ੍ਹ ਦੀ ਸਜ਼ਾ ਦੀ ਤਜਵੀਜ਼ ਹੈ। ਕਿਮ ਜੋਂਗ ਨੇ ਇੱਕ ਵਿਅਕਤੀ ਨੂੰ ਸਿਰਫ ਇਸ ਲਈ ਮੌਤ ਦੀ ਸਜ਼ਾ ਦੇ ਦਿੱਤੀ ਸੀ ਕਿਉਂਕਿ ਉਸ ਨੂੰ ਦੱਖਣੀ ਕੋਰੀਆਈ ਫਿਲਮ ਦੇ ਨਾਲ ਫੜਿਆ ਗਿਆ ਸੀ।
ਯੂਨ ਉਸ ਸਮੇਂ 11 ਸਾਲ ਦੀ ਸੀ ਜਦ ਉਤਰ ਕੋਰੀਆਈ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ। ਇਸ ਦੌਰਾਨ ਉਸ ਦੇ ਪੂਰੇ ਗੁਆਂਢ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਉਹ ਸਜ਼ਾ ਏ ਮੌਤ ਦੀ ਪੂਰੀ ਪ੍ਰਕਿਰਿਆ ਨੂੰ ਦੇਖੇ। ਯੂਨ ਨੇ ਬੀਬੀਸੀ ਨਾਲ ਗੱਲਬਾਤ ਕਰਦੇ ਕਿਹਾ ਕਿ ਜੇਕਰ ਆਪ ਮੌਤ ਦੀ ਸਜ਼ਾ ਨੂੰ ਨਹੀਂ ਦੇਖਦੇ ਤਾਂ ਇਸ ਨੂੰ ਰਾਜਧਰੋਹ ਮੰਨਿਆ ਜਾਵੇਗਾ। ਉਤਰ ਕੋਰੀਆਈ ਗਾਰਡ ਇਹ ਯਕੀਨੀ ਬਣਾ ਰਹੇ ਸੀ ਕਿ ਸਾਰੇ ਲੋਕ ਇਹ ਜਾਣ ਲੈਣ ਕਿ ਅਸ਼ਲੀਲ ਵੀਡੀਓ ਨੂੰ ਤਸਕਰੀ ਕਰਕੇ ਲਿਆਉਣਾ ਮੌਤ ਦੀ ਸਜ਼ਾ ਦਿਵਾ ਸਕਦਾ ਹੈ।
ਹੁਣ ਕਿਮ ਜੋਂਗ ਉਨ ਦੇ ਪ੍ਰਸ਼ਾਸਨ ਨੇ ਨਵਾਂ ਕਾਨੂੰਨ ਬਣਾਇਆ ਹੈ। ਜੇਕਰ ਕਿਸੇ ਨੂੰ ਦੱਖਣੀ ਕੋਰੀਆ, ਅਮਰੀਕਾ ਜਾਂ ਜਾਪਾਨ ਦੀ ਮੀਡੀਆ ਸਮੱਗਰੀ ਰਖਦੇ ਦੇਖਿਆ ਗਿਆ ਤਾਂ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ। ਇਹੀ ਨਹੀਂ ਇਸ ਨੂੰ ਜੋ ਲੋਕ ਦੇਖਦੇ ਹੋਏ ਫੜੇ ਜਾਣਗੇ ਉਨ੍ਹਾਂ 15 ਸਾਲ ਦੀ ਸਜ਼ਾ ਹੋ ਸਕਦੀ ਹੈ। ਹਾਲ ਹੀ ਵਿਚ ਕਿਮ ਨੇ ਇੱਕ ਪੱਤਰ ਲਿਖ ਕੇ ਕਿਹਾ ਕਿ ਦੇਸ਼ ਦਾ ਯੂਥ ਲੀਗ ਨੌਜਵਾਨਾਂ ਵਿਚ ਸਮਾਜਵਾਦ ਵਿਰੋਧੀ ਵਿਚਾਰਧਾਰਾ ਦੇ ਖ਼ਿਲਾਫ਼ ਐਕਸ਼ਨ ਲਵੇ। ਕਿਮ ਨੌਜਵਾਨਾਂ ਦੇ ਵਿਦੇਸ਼ੀ ਭਾਸ਼ਣ, ਹੇਅਰ ਸਟਾਇਲ ਅਤੇ ਕੱਪੜਿਆਂ ਦੇ ਪ੍ਰਸਾਰ ਨੂੰ ਰੋਕਣਾ ਚਾਹੁੰਦਾ ਹੈ। ਉਸ ਨੇ ਇਸ ਨੂੰ ਖਤਰਨਾਕ ਜ਼ਹਿਰ ਕਰਾਰ ਦਿੱਤਾ ਹੈ।

Related posts

Philippines Bombings: ਫਿਲੀਪੀਨਜ਼ ‘ਚ ਦੋ ਧਮਾਕੇ, 10 ਦੀ ਮੌਤ ਦਰਜਨਾਂ ਜ਼ਖਮੀ

Gagan Oberoi

Trudeau Hails Assad’s Fall as the End of Syria’s Oppression

Gagan Oberoi

Veg Hakka Noodles Recipe | Easy Indo-Chinese Street Style Noodles

Gagan Oberoi

Leave a Comment