ਇੰਡੀਅਨ ਆਇਡਲ 11 ਦੀ ਟਰਾਫ਼ੀ ਨੂੰ ਜਿੱਤਣ ਤੋਂ ਬਾਅਦ ਸੰਨੀ ਦੇ ਬਠਿੰਡਾ ਸਥਿਤ ਅਮਰਪੁਰਾ ਬਸਤੀ ਵਿਖੇ ਵਿਆਹ ਵਰਗਾ ਮਾਹੌਲ ਹੈ। ਸੰਨੀ ਹਿੰਦੁਸਤਾਨੀ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਸੰਨੀ ਦੀ ਜਿੱਤ ਦੀ ਖੁਸ਼ੀ ਵਿੱਚ ਉਸ ਦੀਆਂ ਭੈਣਾਂ, ਰਿਸ਼ਤੇਦਾਰਾਂ ਅਤੇ ਸਥਾਨਕ ਲੋਕਾਂ ਨੇ ਭੰਗੜਾ ਪਾਇਆ।ਇਲਾਕਾ ਨਿਵਾਸੀਆਂ ਨੇ ਦੋ-ਕਮਰੇ ਵਾਲੇ ਘਰ ਵਿੱਚ ਢੋਲ ‘ਤੇ ਨੱਚ ਕੇ ਖੁਸ਼ੀਆਂ ਮਨਾਈਆਂ। ਹਾਲਾਂਕਿ, ਸੰਨੀ ਹਿੰਦੁਸਤਾਨੀ ਲਈ ਇਹ ਸਫ਼ਰ ਆਸਾਨ ਨਹੀਂ ਸੀ ਅਤੇ ਉਸ ਦੇ ਪਰਿਵਾਰ ਨੇ ਬਹੁਤ ਗ਼ਰੀਬੀ ਵੇਖੀ।ਸੰਨੀ ਖ਼ੁਦ ਇਥੇ ਰੋਜ਼ੀ-ਰੋਟੀ ਕਮਾਉਣ ਲਈ ਅੰਤਰਰਾਜੀ ਬੱਸ ਅੱਡੇ ਉੱਤੇ ਬੂਟ ਪਾਲਿਸ਼ ਕਰਨ ਦਾ ਕੰਮ ਕਰਦਾ ਸੀ। ਸੰਨੀ ਦੀ ਮਾਂ ਸੋਮਾ ਦੇਵੀ ਗ਼ੁਬਾਰੇ ਵੇਚਦੀ ਸੀ ਅਤੇ ਘਰ ਦੇ ਗੁਜ਼ਾਰੇ ਲਈ ਘਰਾਂ ਵਿੱਚ ਚੌਲ, ਆਟਾ ਇਕੱਠੀ ਕਰਦੀ ਸੀ।ਪਰਿਵਾਰ ਦੋ ਕਮਰੇ ਵਾਲੇ ਮਕਾਨ ਵਿੱਚ ਰਹਿੰਦਾ ਹੈ, ਜਿਸ ਵਿੱਚ ਪਖਾਨਾ ਨਹੀਂ ਸੀ।