Canada

ਇਸ ਸਾਲ ਦੇ ਅੰਤ ਤੱਕ ਮੌਡਰਨਾ ਦੀ ਕੋਵਿਡ-19 ਵੈਕਸੀਨ ਨੂੰ ਵੀ ਕੈਨੇਡਾ ਵਿੱਚ ਮਿਲ ਸਕਦੀ ਹੈ ਮਨਜ਼ੂਰੀ

ਓਟਵਾ,   : ਕੈਨੇਡਾ ਵਿੱਚ ਕੋਵਿਡ-19 ਵੈਕਸੀਨ ਵਜੋਂ ਫਾਈਜ਼ਰ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਤੇ ਹੁਣ ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਗਲੇ ਕੁੱਝ ਹਫਤਿਆਂ ਦੇ ਅੰਦਰ ਅੰਦਰ ਮੌਡਰਨਾ ਦੀ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਮਿਲ ਸਕਦੀ ਹੈ|
ਮਨਜ਼ੂਰ ਕੀਤੀ ਜਾਣ ਵਾਲੀ ਮੌਡਰਨਾ ਦੀਆਂ ਦੋ ਮਿਲੀਅਨ ਡੋਜ਼ਾਂ ਸਾਲ 2021 ਦੇ ਸ਼ੁਰੂ ਵਿੱਚ ਕੈਨੇਡਾ ਨੂੰ ਹਾਸਲ ਹੋਣਗੀਆਂ| ਹੈਲਥ ਕੈਨੇਡਾ ਦੀ ਚੀਫ ਮੈਡੀਕਲ ਐਡਵਾਈਜ਼ਰ ਡਾæ ਸੁਪਰੀਆ ਸ਼ਰਮਾ ਨੇ ਦੱਸਿਆ ਕਿ ਮੌਡਰਨਾ ਦੀ ਵੈਕਸੀਨ ਨੂੰ ਇਸ ਸਾਲ ਦੇ ਅੰਤ ਤੋਂ ਠੀਕ ਪਹਿਲਾਂ ਮਨਜ਼ੂਰੀ ਮਿਲ ਸਕਦੀ ਹੈ|
ਮੌਡਰਨਾ ਤੋਂ ਇਲਾਵਾ ਐਸਟ੍ਰਾਜ਼ੈਨੇਕਾ ਤੇ ਜੌਹਨਸਨ ਐਂਡ ਜੌਹਨਸਨ ਦੀਆਂ ਵੈਕਸੀਨਜ਼ ਦਾ ਮੁਲਾਂਕਣ ਵੀ ਕੀਤਾ ਜਾ ਰਿਹਾ ਹੈ ਤੇ ਇਨ੍ਹਾਂ ਨੂੰ ਵੀ ਜਲਦ ਮਨਜ਼ੂਰੀ ਮਿਲ ਸਕਦੀ ਹੈ| ਸ਼ਰਮਾ ਨੇ ਆਖਿਆ ਕਿ ਮੌਡਰਨਾ ਦੀ ਵੈਕਸੀਨ ਫਾਈਜ਼ਰ ਦੀ ਵੈਕਸੀਨ ਨਾਲੋਂ ਵਧੇਰੇ ਸਥਿਰ ਹੈ ਤੇ ਇਸ ਨੂੰ ਲਾਂਗ ਟਰਮ ਕੇਅਰ ਹੋਮਜ਼ ਤੇ ਨੌਰਦਰਨ ਕਮਿਊਨਿਟੀਜ਼ ਵਿੱਚ ਪਹੁੰਚਾਇਆ ਜਾਣਾ ਵੀ ਸੁਖਾਲਾ ਹੈ| ਦੂਜੇ ਪਾਸੇ ਫਾਈਜ਼ਰ ਦੀ ਵੈਕਸੀਨ ਨੂੰ ਬਹੁਤ ਠੰਢੇ ਤਾਪਮਾਨ ਉੱਤੇ ਰੱਖਣਾ ਪੈਂਦਾ ਹੈ ਤੇ ਇਸ ਲਈ ਇਸ ਨੂੰ ਟਰਾਂਸਪੋਰਟ ਕੀਤਾ ਜਾਣਾ ਵੀ ਮੁਸ਼ਕਲ ਹੈ| ਕੰਪਨੀ ਵੱਲੋਂ ਸਿੱਧੇ ਤੌਰ ਉੱਤੇ ਪ੍ਰੋਵਿੰਸ ਨੂੰ ਇਹ ਡੋਜ਼ਾਂ ਮੁਹੱਈਆ ਕਰਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ|
ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਫਾਈਜ਼ਰ ਦੀ ਪਹਿਲੀ ਖੇਪ ਸੋਮਵਾਰ ਤੱਕ ਦੇਸ਼ ਵਿੱਚ ਪਹੁੰਚ ਜਾਵੇਗੀ ਤੇ ਮੰਗਲਵਾਰ ਤੋਂ ਵੈਕਸੀਨੇਸ਼ਨ ਸੁæਰੂ ਹੋ ਸਕੇਗੀ| ਇਸ ਸਾਲ ਦੇ ਅੰਤ ਤੱਕ ਫਾਈਜ਼ਰ ਦੀਆਂ 249,000 ਡੋਜ਼ਾਂ ਕੈਨੇਡਾ ਪਹੁੰਚਣ ਦੀ ਸੰਭਾਵਨਾ ਹੈ| ਫੈਡਰਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਸੰਤ ਦੇ ਅੰਤ ਤੱਕ ਇਸ ਵੈਕਸੀਨ ਦੀਆਂ ਚਾਰ ਮਿਲੀਅਨ ਹੋਰ ਡੋਜ਼ਾਂ ਕੈਨੇਡਾ ਪਹੁੰਚ ਸਕਦੀਆਂ ਹਨ| ਸਰਕਾਰ ਪਹਿਲਾਂ ਹੀ ਇਸ ਵੈਕਸੀਨ ਦੀਆਂ 20 ਮਿਲੀਅਨ ਡੋਜ਼ਾਂ ਖਰੀਦ ਚੁੱਕੀ ਹੈ ਤੇ ਅਜੇ 56 ਮਿਲੀਅਨ ਡੋਜ਼ਾਂ ਹੋਰ ਖਰੀਦੇ ਜਾਣ ਦਾ ਬਦਲ ਵੀ ਸਰਕਾਰ ਕੋਲ ਹੈ| ਇਹ ਵੈਕਸੀਨ ਯੂਰਪ ਤੋਂ ਅਮਰੀਕਾ ਰਾਹੀਂ ਹੁੰਦੀ ਹੋਈ ਕੈਨੇਡਾ ਪਹੁੰਚੇਗੀ|

Related posts

Bentley: Launch of the new Flying Spur confirmed

Gagan Oberoi

ਕੈਨੇਡਾ ਇਹ ਸੀਜ਼ਨ ਜੰਗਲ ਦੀ ਅੱਗ ਲਈ ਰਹੇਗਾ ਸੱਭ ਤੋਂ ਮਾੜਾ : ਬਲੇਅਰ

Gagan Oberoi

ਪ੍ਰਧਾਨ ਦੇ ਅਹੁਦੇ ਲਈ 29 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ ਪੀਯੂ ਵਿਦਿਆਰਥੀ ਕੌਂਸਲ ਚੋਣਾਂ

Gagan Oberoi

Leave a Comment