Canada

ਇਸ ਵਾਰ ਗਰਮੀ ਦੀਆਂ ਛੁੱਟੀਆਂ ਸੂਬੇ ‘ਚ ਹੀ ਮਨਾਉਣ ਦੇ ਚਾਹਵਾਨ ਹਨ ਅਲਬਰਟਾ ਵਾਸੀ

ਅਲਬਰਟਾ ਵਾਸੀ ਹਰ ਵਾਰ ਦੀ ਤਰ੍ਹਾਂ ਗਰਮੀ ਦੀਆਂ ਛੁੱਟੀਆਂ ਇਸ ਸੂਬੇ ਤੋਂ ਬਾਹਰ ਜਾ ਕੇ ਨਾ ਮਨਾਉਣ ਦਾ ਮਨ ਬਣਾ ਰਹੇ ਹਨ। ਬਹੁਤੇ ਅਲਬਰਟਾ ਵਾਸੀਆਂ ਦਾ ਕਹਿਣਾ ਹੈ ਕਿ ਉਹ ਕੋਵਿਡ-19 ਮਹਾਂਮਾਰੀ ਕਾਰਨ ਉਨ੍ਹਾਂ ਦੇ ਮਨ ‘ਚ ਡਰ ਅਜੇ ਵੀ ਬਰਕਰਾਰ ਹੈ। ਇਸ ਦੇ ਕਈ ਕਾਰਨ ਹੋਰ ਵੀ ਹਨ। ਇਸ ਸਮੇਂ ਬੇਸ਼ੱਕ ਲਾਕਡਾਊਨ ਦੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ ਪਰ ਫਿਰ ਵੀ ਸੂਬੇ ਦੀਆਂ ਸਰਹੱਦਾਂ ‘ਤੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ 14 ਦਿਨਾਂ ਲਈ ਕੋਆਰੰਟਾਈਨ ਜ਼ਰੂਰੀ ਹੈ। ਅਲਬਰਟਾ ਸਿਹਤ ਵਿਭਾਗ ਵਲੋਂ ਵੀ ਅਲਬਰਟਾ ਵਾਸੀਆਂ ਨੂੰ ਸੂਬੇ ਤੋਂ ਬਾਹਰ ਯਾਤਰਾ ਨਾ ਕਰਨ ਲਈ ਕਿਹਾ ਗਿਆ ਹੈ। ਬੇਸ਼ੱਕ ਵੱਡੀ ਗਿਣਤੀ ‘ਚ ਅਲਬਰਟਾ ਵਾਸੀ ਇਸ ਸਮੇਂ ਬੀ.ਸੀ. ‘ਚ ਛੁੱਟੀਆਂ ਮਨਾਉਣ ਲਈ ਜਾਂ ਕੈਂਪਿੰਗ ਕਰਨ ਲਈ ਜਾਂਦੇ ਹਨ ਪਰ ਇਸ ਵਾਰ ਉਹ ਕੋਵਿਡ-19 ਕਾਰਨ ਚਿੰਤਤ ਹਨ।

Related posts

ਕੈਨੇਡਾ ‘ਚ ਕੋਰੋਨਾ ਦੇ ਮਰੀਜ਼ 30 ਹਜ਼ਾਰ ਤੋਂ ਪਾਰ, ਅਲਬਰਟਾ ‘ਚ ਕੁਲ 50 ਮੌਤਾਂ

Gagan Oberoi

ਭਾਰਤ ‘ਚੋਂ ਸਾਰੇ ਕੈਨੇਡੀਅਨ ਨਾਗਰਿਕ ਵਾਪਸ ਨਹੀਂ ਲਿਆਂਦੇ ਜਾ ਸਕਣਗੇ

Gagan Oberoi

14 ਸਾਲਾ ਲੜਕੇ ਨੂੰ ਅਗਵਾ ਕਰਨ ਵਾਲੇ ਪੰਜ ਵਿਅਕਤੀ ਗ੍ਰਿਫਤਾਰ

Gagan Oberoi

Leave a Comment