International

ਇਮਰਾਨ ਖਾਨ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਕਿਹਾ ਯੋਧੇ ਤੇ ਉਨ੍ਹਾਂ ਦਾ ਕੀਤਾ ਧੰਨਵਾਦ

ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਪ੍ਰਧਾਨ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ‘ਵਿਦੇਸ਼ੀ ਸਾਜ਼ਿਸ਼’ ਦਾ ਬਿਰਤਾਂਤ ਲੋਕਾਂ ਦੇ ਸਾਹਮਣੇ ਲਿਆਉਣ ਲਈ ਆਪਣੇ ਔਨਲਾਈਨ ਸਮਰਥਕਾਂ ਦਾ ਧੰਨਵਾਦ ਕੀਤਾ ਹੈ। ਹਾਲਾਂਕਿ ਸੱਤਾਧਾਰੀ ਪਾਰਟੀ ਅਤੇ ਦੇਸ਼ ਦੀ ਫੌਜ ਨੇ ਇਮਰਾਨ ਖਾਨ ਦੀ ਵਿਦੇਸ਼ੀ ਸਾਜ਼ਿਸ਼ ਦੀ ਗੱਲ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਇਸ ਦੇ ਬਾਵਜੂਦ ਇਮਰਾਨ ਦੇ ਸਮਰਥਕ ਅਜੇ ਵੀ ਉਨ੍ਹਾਂ ਦੇ ਸਮਰਥਨ ‘ਚ ਆਨਲਾਈਨ ਮੁਹਿੰਮ ਚਲਾ ਕੇ ਇਮਰਾਨ ਖਾਨ ਦੀ ਸਰਕਾਰ ਨੂੰ ਡੇਗਣ ਦੀ ਵਿਦੇਸ਼ੀ ਸਾਜ਼ਿਸ਼ ਨੂੰ ਹਵਾ ਦੇ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਨੇ ਇਨ੍ਹਾਂ ਸਮਰਥਕਾਂ ਦਾ ਧੰਨਵਾਦ ਕੀਤਾ ਹੈ।ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਪ੍ਰਧਾਨ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ‘ਵਿਦੇਸ਼ੀ ਸਾਜ਼ਿਸ਼’ ਦਾ ਬਿਰਤਾਂਤ ਲੋਕਾਂ ਦੇ ਸਾਹਮਣੇ ਲਿਆਉਣ ਲਈ ਆਪਣੇ ਔਨਲਾਈਨ ਸਮਰਥਕਾਂ ਦਾ ਧੰਨਵਾਦ ਕੀਤਾ ਹੈ। ਹਾਲਾਂਕਿ ਸੱਤਾਧਾਰੀ ਪਾਰਟੀ ਅਤੇ ਦੇਸ਼ ਦੀ ਫੌਜ ਨੇ ਇਮਰਾਨ ਖਾਨ ਦੀ ਵਿਦੇਸ਼ੀ ਸਾਜ਼ਿਸ਼ ਦੀ ਗੱਲ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਇਸ ਦੇ ਬਾਵਜੂਦ ਇਮਰਾਨ ਦੇ ਸਮਰਥਕ ਅਜੇ ਵੀ ਉਨ੍ਹਾਂ ਦੇ ਸਮਰਥਨ ‘ਚ ਆਨਲਾਈਨ ਮੁਹਿੰਮ ਚਲਾ ਕੇ ਇਮਰਾਨ ਖਾਨ ਦੀ ਸਰਕਾਰ ਨੂੰ ਡੇਗਣ ਦੀ ਵਿਦੇਸ਼ੀ ਸਾਜ਼ਿਸ਼ ਨੂੰ ਹਵਾ ਦੇ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਨੇ ਇਨ੍ਹਾਂ ਸਮਰਥਕਾਂ ਦਾ ਧੰਨਵਾਦ ਕੀਤਾ ਹੈ।

ਪੀਪੀਪੀ ਸਮੇਤ ਹੋਰ ਪਾਰਟੀਆਂ ਨੇ ਉਸ ਨੂੰ ਸਾਜ਼ਿਸ਼

ਪੀਟੀਆਈ ਮੁਖੀ ਨੇ ਕਿਹਾ ਕਿ ਪੀਪੀਪੀ ਸਮੇਤ ਹੋਰ ਪਾਰਟੀਆਂ ਨੇ ਉਸ ਨੂੰ ਪੀਐੱਮ ਦੀ ਕੁਰਸੀ ਤੋਂ, ਸਾਜ਼ਿਸ਼ ਨਾਲ ਹਟਾਉਣ ਵਿੱਚ ਪੀਐਮਐਲ-ਐਨ ਦਾ ਸਮਰਥਨ ਕੀਤਾ ਹੈ। ਇੱਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਪੀਪੀਪੀ ਨੇਤਾ ਅਤੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਨਾਲ ਲੰਡਨ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਇਸ ‘ਚ ਉਨ੍ਹਾਂ ਨੇ ਇਮਰਾਨ ਖਾਨ ‘ਤੇ ਕਈ ਗੰਭੀਰ ਦੋਸ਼ ਲਗਾਏ ਹਨ।

ਮਰੀਅਮ ਨਵਾਜ਼ ਨੇ ਇਮਰਾਨ ‘ਤੇ ਸਾਧਿਆ ਨਿਸ਼ਾਨਾ

ਦੂਜੇ ਪਾਸੇ ਪੀਐੱਮਐੱਲ-ਐੱਨ ਦੀ ਨੇਤਾ ਅਤੇ ਨਵਾਜ਼ ਦੀ ਬੇਟੀ ਮਰੀਅਮ ਨਵਾਜ਼ ਨੇ ਕਿਹਾ ਹੈ ਕਿ ਇਮਰਾਨ ਖਾਨ ਦੀ ਪਾਰਟੀ ਸਰਕਾਰ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਮੌਜੂਦਾ ਸਰਕਾਰ ਖਿਲਾਫ ਸੋਸ਼ਲ ਮੀਡੀਆ ‘ਤੇ ਝੂਠੀ ਮੁਹਿੰਮ ਚਲਾ ਰਹੀ ਹੈ। ਮੁੱਠੀ ਭਰ ਲੋਕ ਅਜਿਹੀਆਂ ਮੁਹਿੰਮਾਂ ਵਿੱਚ ਸ਼ਾਮਲ ਹਨ। ਉਸ ਦਾ ਕਹਿਣਾ ਹੈ ਕਿ ਇਮਰਾਨ ਖਾਨ ਦੇ ਵਿਦੇਸ਼ੀ ਸਾਜ਼ਿਸ਼ ਦੇ ਦਾਅਵੇ ਨੂੰ ਰਾਸ਼ਟਰੀ ਸੁਰੱਖਿਆ ਕਮੇਟੀ ਪਹਿਲਾਂ ਹੀ ਰੱਦ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਸ ਦੇ ਦਾਅਵੇ ਨੂੰ ਵੀ ਫ਼ੌਜ ਨੇ ਰੱਦ ਕਰ ਦਿੱਤਾ ਹੈ।

Related posts

ਵਿਆਹ ਮਗਰੋਂ ਆਦਮੀ ਬਣ ਗਿਆ ਔਰਤ, ਕਹਾਣੀ ਸੁਣ ਹੋ ਜਾਵੋਗੇ ਹੈਰਾਨ

Gagan Oberoi

India Clears $3.4 Billion Rail Network Near China Border Amid Strategic Push

Gagan Oberoi

ਅਮਰੀਕਾ ਨੂੰ ਇਕਜੁੱਟ ਰੱਖਣ ਲਈ ਕਮਾਨ ਨਵੀਂ ਪੀੜ੍ਹੀ ਨੂੰ ਸੌਂਪੀ: ਬਾਇਡਨ

Gagan Oberoi

Leave a Comment