ਅੱਜ (17 ਅਕਤੂਬਰ 2023) ਨੂੰ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਨੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ। ਚੀਫ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਸੰਜੇ ਕਿਸ਼ਨ ਕੌਲ, ਐਸ ਰਵਿੰਦਰ ਭੱਟ, ਹਿਮਾ ਕੋਹਲੀ ਤੇ ਪੀਐਸ ਨਰਸਿਮਹਾ ਦੀ ਬੈਂਚ ਨੇ ਇਹ ਫੈਸਲਾ ਸੁਣਾਇਆ। ਸੁਪਰੀਮ ਕੋਰਟ ਨੇ 10 ਦਿਨਾਂ ਤਕ ਸੁਣਵਾਈ ਤੋਂ ਬਾਅਦ 11 ਮਈ ਨੂੰ ਇਸ ਮੁੱਦੇ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਸਮਲਿੰਗੀ ਵਿਆਹ/ਸੇਮ ਜੈਂਡਰ ਵਿਆਹ ਕੀ ਹੈ?
ਸਮਲਿੰਗੀ ਵਿਆਹ ਨੂੰ ਸੇਮ ਜੈਂਡਰ ਮੈਰਿਜ ਵੀ ਕਿਹਾ ਜਾਂਦਾ ਹੈ। ਇਸ ਵਿਚ ਇੱਕੋ ਲਿੰਗ ਦੇ ਦੋ ਲੋਕ ਇਕ-ਦੂਜੇ ਨਾਲ ਵਿਆਹ ਕਰਦੇ ਹਨ, ਜਿਵੇਂ ਕਿ ਜੇਕਰ ਦੋ ਲੜਕੀਆਂ ਤੇ ਦੋ ਲੜਕੇ ਇਕ ਦੂਜੇ ਨਾਲ ਵਿਆਹ ਕਰਦੇ ਹਨ, ਤਾਂ ਇਸਨੂੰ ਗੇਅ ਮੈਰਿਜ ਕਿਹਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਭਾਰਤ ‘ਚ ਸਮਲਿੰਗੀ ਵਿਆਹ ਨੂੰ ਅਜੇ ਤਕ ਕਾਨੂੰਨੀ ਮਾਨਤਾ ਨਹੀਂ ਮਿਲੀ ਹੈ। ਦੁਨੀਆ ਦੇ 32 ਦੇਸ਼ ਅਜਿਹੇ ਹਨ ਜਿੱਥੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਹੈ।
ਸਮਲਿੰਗੀ ਵਿਆਹ ਦੀ ਇਜਾਜ਼ਤ ਦੇਣ ਵਾਲਾ ਪਹਿਲਾ ਦੇਸ਼ ਨੀਦਰਲੈਂਡ
ਨੀਦਰਲੈਂਡ ਸਮਲਿੰਗੀ ਵਿਆਹ ਦੀ ਇਜਾਜ਼ਤ ਦੇਣ ਵਾਲਾ ਪਹਿਲਾ ਦੇਸ਼ ਹੈ। ਇਸ ਦੇਸ਼ ਨੇ 1 ਅਪ੍ਰੈਲ 2000 ਨੂੰ ਸਮਾਨ ਲਿੰਗ ਦੇ ਵਿਆਹ ਨੂੰ ਮਾਨਤਾ ਦਿੱਤੀ ਸੀ। ਤੁਹਾਨੂੰ ਦੱਸ ਦੇਈਏ ਕਿ ਜ਼ਿਆਦਾਤਰ ਯੂਰਪੀ ਤੇ ਦੱਖਣੀ ਅਮਰੀਕੀ ਦੇਸ਼ ਸਮਲਿੰਗੀ ਵਿਆਹ ਨੂੰ ਮਨਜ਼ੂਰੀ ਦਿੰਦੇ ਹਨ। ਕੁੱਲ ਮਿਲਾ ਕੇ ਹੁਣ ਤਕ 32 ਦੇਸ਼ਾਂ ਨੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦਿੱਤੀ ਹੈ।
32 ਦੇਸ਼ ਜਿੱਥੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਹੈ
- ਅਰਜਨਟੀਨਾ (2010 ਤੋਂ)
- ਆਸਟ੍ਰੇਲੀਆ (2017 ਤੋਂ)
- ਆਸਟਰੀਆ (2019 ਤੋਂ)
- ਬੈਲਜੀਅਮ (2003 ਤੋਂ)
- ਬ੍ਰਾਜ਼ੀਲ (2013 ਤੋਂ)
- ਕੈਨੇਡਾ (2005 ਤੋਂ)
- ਚਿਲੀ (2022 ਤੋਂ)
- ਕੋਲੰਬੀਆ (2016 ਤੋਂ)
- ਕੋਸਟਾ ਰੀਕਾ (2020 ਤੋਂ)
- ਡੈਨਮਾਰਕ (2012 ਤੋਂ)
- ਇਕਵਾਡੋਰ (2019 ਤੋਂ)
- ਫਿਨਲੈਂਡ (2010 ਤੋਂ)
- ਫਰਾਂਸ (2013 ਤੋਂ)
- ਜਰਮਨੀ (2017 ਤੋਂ)
- ਆਈਸਲੈਂਡ (2010 ਤੋਂ)
- ਆਇਰਲੈਂਡ (2015 ਤੋਂ)
- ਲਕਜ਼ਮਬਰਗ (2015 ਤੋਂ)
- ਮਾਲਟਾ (2017 ਤੋਂ)
- ਮੈਕਸੀਕੋ (2010 ਤੋਂ)
- ਨੀਦਰਲੈਂਡਜ਼ (2001 ਤੋਂ)
- ਨਿਊਜ਼ੀਲੈਂਡ (2013 ਤੋਂ)
- ਨਾਰਵੇ (2009 ਤੋਂ)
- ਪੁਰਤਗਾਲ (2010 ਤੋਂ)
- ਸਲੋਵੇਨੀਆ (2022 ਤੋਂ)
- ਦੱਖਣੀ ਅਫਰੀਕਾ (2006 ਤੋਂ)
- ਸਪੇਨ (2005 ਤੋਂ)
- ਸਵੀਡਨ (2009 ਤੋਂ)
- ਸਵਿਟਜ਼ਰਲੈਂਡ (2022 ਤੋਂ)
- ਤਾਈਵਾਨ (2019 ਤੋਂ)
- ਯੂਨਾਈਟਿਡ ਕਿੰਗਡਮ (2020 ਤੱਕ)
- ਸੰਯੁਕਤ ਰਾਜ (2015 ਤੋਂ)
- ਉਰੂਗਵੇ (2013 ਤੋਂ)
LGBTQ ਕੀ ਹੈ?
ਆਮ ਭਾਸ਼ਾ ‘ਚ ਸਮਲਿੰਗੀ ਲੋਕਾਂ ਨੂੰ LGBTQ ਯਾਨੀ ਲੈਸਬੀਅਨ (Lesbian), ਗੇਅ (Gay), ਬਾਇਸੈਕਸੁਅਲ (Bisextual), ਟ੍ਰਾਂਸਲਿੰਗ (Transgender) ਤੇ ਕੁਆਇਰ। ਇਸੇ ਕਰਕੇ ਇਸਨੂੰ LGBTQ ਵੀ ਕਿਹਾ ਜਾਂਦਾ ਹੈ।