ਅਲਬਰਟਾ – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੰਗਲਵਾਰ ਨੂੰ ਕੀਤੇ ਗਏ ਐਲਾਨ ਅਨੁਸਾਰ ਇਨੁਕ ਆਗੂ ਮੈਰੀ ਸਾਈਮਨ ਕੈਨੇਡਾ ਦੀ 30ਵੀਂ ਗਵਰਨਰ ਜਨਰਲ ਹੋਵੇਗੀ। ਇਸ ਭੂਮਿਕਾ ਨੂੰ ਨਿਭਾਉਣ ਵਾਲੀ ਉਹ ਦੇਸ਼ ਦੀ ਪਹਿਲੀ ਮੂਲਵਾਸੀ ਮਹਿਲਾ ਹੋਵੇਗੀ।
ਪਾਰਲੀਆਮੈਂਟ ਹਿੱਲ ਦੇ ਲਾਗੇ ਕੈਨੇਡੀਅਨ ਮਿਊਜ਼ੀਅਮ ਆਫ ਹਿਸਟਰੀ ਵਿਖੇ ਐਲਾਨ ਕਰਦਿਆਂ ਟਰੂਡੋ ਨੇ ਆਖਿਆ ਕਿ ਅੱਜ 154 ਸਾਲ ਬਾਅਦ ਦੇਸ਼ ਨੇ ਇਤਿਹਾਸਕ ਕਦਮ ਚੁੱਕਿਆ ਹੈ। ਇਸ ਸਮੇਂ ਇਨ੍ਹਾਂ ਤੋਂ ਬਿਹਤਰ ਇਨਸਾਨ ਨੂੰ ਇਸ ਅਹੁਦੇ ਉੱਤੇ ਬਿਠਾਉਣ ਬਾਰੇ ਨਹੀਂ ਸੋਚਿਆ ਜਾ ਸਕਦਾ।ਉਨ੍ਹਾਂ ਆਖਿਆ ਕਿ ਸਾਈਮਨ ਇਸ ਅਹੁਦੇ ਉੱਤੇ ਬੈਠ ਕੇ ਕਈ ਲੋਕਾਂ ਨੂੰ ਸਹੀ ਰਾਹ ਦਿਖਾਵੇਗੀ ਤੇ ਅਸੀਂ ਇੱਕ ਵਾਰੀ ਮੁੜ ਮਜ਼ਬੂਤ ਹੋ ਕੇ ਉਭਰਾਂਗੇ।