ਰੋਮ ਇਟਲੀ- ਇਟਲੀ ਵਿੱਚ ਆਏ ਦਿਨ ਭਾਰਤੀ ਭਾਈਚਾਰੇ ਦੇ ਬੱਚਿਆਂ ਵਲੋਂ ਲਗਾਤਾਰ ਵਿਦਿਅਕ ਖੇਤਰ ਮੱਲਾਂ ਮਾਰਕੇ ਕੇ ਆਪਣੇ ਪਰਿਵਾਰਾਂ ਅਤੇ ਭਾਰਤੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ,ਇਟਲੀ ਵਿੱਚ ਜਿਸ ਤਰ੍ਹਾਂ ਭਾਰਤੀ ਬੱਚੇ ਵਿੱਦਿਅਦਕ ਖੇਤਰ ਵਿੱਚ ਨਿਰੰਤਰ ਨਵੀਂਆਂ ਪੈੜਾਂ ਪਾਉਂਦੇ ਆ ਰਹੇ ਹਨ, ਜਿਸ ਨਾਲ ਹੁਣ ਇੱਦਾਂ ਲੱਗਣ ਲੱਗਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਹ ਭਾਰਤੀ ਬੱਚੇ ਇਟਲੀ ਵਿੱਚ ਆਪਣੀ ਕਾਬਲੀਅਤ ਨਾਲ ਹਰ ਸਰਕਾਰੀ ਵਿਭਾਗ ਵਿੱਚ ਆਪਣੇ ਭਾਈਚਾਰੇ ਨੂੰ ਪੇਸ਼ ਆਉਂਦੀਆ ਦਰਪੇਸ਼ ਮੁਸ਼ਕਲਾ ਦਾ ਹੱਲ ਲਈ ਅੱਗੇ ਆਉਣਗੇ,ਇਟਲੀ ਦੇ ਹਰ ਕੋਨੇ ਵਿੱਚ ਭਾਰਤੀ ਬੱਚੇ ਵਿੱਦਿਅਦਕ ਖੇਤਰਾਂ ਵਿੱਚੋਂ ਹੋਰ ਦੇਸ਼ਾਂ ਦੇ ਬੱਚਿਆਂ ਨਾਲੋ ਵੱਧ ਮੋਹਰੀ ਬਣ ਰਹੇ ਹਨ ਇਸ ਸਲਾਂਘਾਯੋਗ ਕਾਰਵਾਈ ਵਿੱਚ ਇੱਕ ਹੋਰ ਬੱਚੇ ਗੁਰਪਾਲ ਸਿੰਘ ਸਪੁੱਤਰ ਗੁਰਵਿੰਦਰ ਸਿੰਘ(17) ਵਾਸੀ ਕੈਂਥਲ (ਹਰਿਆਣਾ)ਦਾ ਨਾਮ ਜੁੜ ਗਿਆ ਹੈ,ਜੋ ਕਿ ਰਾਜਧਾਨੀ ਰੋਮ ਦੇ ਜਨਸਾਨੋ ਇਲਾਕੇ ‘ਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ ਤੇ ਕੰਪਿਊਟਰ ਇੰਜੀਨੀਅਰਿੰਗ ਸਾਇੰਸ ਦਾ 5 ਸਾਲ ਦਾ ਕੋਰਸ ਕਰ ਰਿਹਾ ਜਿਸ ਵਿੱਚੋਂ ਗੁਰਪਾਲ ਸਿੰਘ ਨੇ ਤੀਜੇ ਸਾਲ ਦੇ ਨਤੀਜੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਪਰਿਵਾਰ ਤੇ ਦੇਸ਼ ਦਾ ਮਾਣ ਸਨਮਾਨ ਵਧਾਇਆ ਹੈ,ਇਸ ਮੌਕੇ ਗੁਰਪਾਲ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸੰਨ 2012 ਵਿੱਚ ਆਪਣੇ ਪਾਪਾ ਗੁਰਵਿੰਦਰ ਸਿੰਘ ਕੋਲ ਇਟਲੀ ਆਇਆ ਸੀ ਜਿਹੜੇ ਕਿ ਰੋਮ ਵਿੱਚ ਆਪਣਾ ਇੰਡੀਅਨ ਰੈਸਟੋਰੈਂਟ ਚਲਾਉਂਦੇ ਹਨ,ਉਸ ਨੂੰ ਪੜ੍ਹਾਈ ਲਈ ਪਰਿਵਾਰ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਹੈ,ਗੁਰਪਾਲ ਸਿੰਘ ਨੇ ਇਟਲੀ ਦੇ ਹੋਰ ਭਾਰਤੀ ਬੱਚਿਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਚਾਹੁੰਦੇ ਹਨ ਇਟਲੀ ਵਿੱਚ ਉਨ੍ਹਾਂ ਨੂੰ ਪੂਰਾ ਸਤਿਕਾਰ ਤੇ ਰੁਤਬਾ ਮਿਲੇ ਤਾਂ ਉਹ ਪੜ੍ਹਾਈ ਜ਼ਰੂਰ ਕਰਨ ਤਾ ਜ਼ੋ ਇਟਲੀ ਵਿੱਚ ਵੀ ਬਾਕੀ ਦੇਸ਼ਾਂ ਵਾਂਗ ਭਾਰਤੀ ਭਾਈਚਾਰੇ ਦੇ ਬੱਚਿਆਂ ਨੂੰ ਪ੍ਰਸਿੱਧੀ ਹਾਸਲ ਹੋ ਸਕੇ।