International

ਇਜ਼ਰਾਈਲ-ਹਮਾਸ ਜੰਗ ‘ਚ ਹੁਣ ਤੱਕ 4200 ਤੋਂ ਵੱਧ ਲੋਕਾਂ ਦੀ ਮੌਤ

ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੇ 10ਵੇਂ ਦਿਨ ਵੀ ਹਵਾਈ ਹਮਲੇ, ਬੰਬਾਰੀ, ਰਾਕੇਟ ਅਤੇ ਸਾਇਰਨ ਦੀਆਂ ਆਵਾਜ਼ਾਂ ਗੂੰਜਦੀਆਂ ਰਹੀਆਂ। ਇਸ ਜੰਗ ਵਿੱਚ ਹੁਣ ਤੱਕ 4,200 ਤੋਂ ਵੱਧ ਲੋਕ ਆਪਣੀ ਜਾਨ ਗੁਆ​ ਚੁੱਕੇ ਹਨ ਅਤੇ ਦੋਵਾਂ ਧਿਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਨਾਲ ਇਹ ਤੈਅ ਹੈ ਕਿ ਹਮਲਿਆਂ ਅਤੇ ਮੌਤਾਂ ਦੀ ਗਿਣਤੀ ਹੋਰ ਵਧੇਗੀ। ਇਸ ਦੌਰਾਨ ਗਾਜ਼ਾ ਦੇ ਲੱਖਾਂ ਲੋਕਾਂ ਨੂੰ ਦਰਪੇਸ਼ ਭੋਜਨ, ਪਾਣੀ, ਦਵਾਈ ਅਤੇ ਬਿਜਲੀ ਵਰਗੀਆਂ ਬੁਨਿਆਦੀ ਲੋੜਾਂ ਦਾ ਸੰਕਟ ਡੂੰਘਾ ਹੋ ਗਿਆ ਹੈ।

ਰਿਪੋਰਟ ਮੁਤਾਬਕ ਇਸ ਯੁੱਧ ਦੌਰਾਨ ਇਜ਼ਰਾਈਲ ‘ਚ ਕਰੀਬ 1400 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3500 ਲੋਕ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ ਗਾਜ਼ਾ ‘ਚ 2,800 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਕਰੀਬ 11 ਹਜ਼ਾਰ ਲੋਕ ਜ਼ਖਮੀ ਹੋਏ ਹਨ। ਫਲਸਤੀਨੀ ਅਧਿਕਾਰੀਆਂ ਨੇ ਦੱਸਿਆ ਕਿ ਇਜ਼ਰਾਇਲੀ ਹਮਲਿਆਂ ਦੇ ਮਲਬੇ ਹੇਠ 1000 ਤੋਂ ਵੱਧ ਲੋਕ ਦੱਬੇ ਗਏ ਹਨ। ਬੀਬੀਸੀ ਦੀ ਰਿਪੋਰਟ ਮੁਤਾਬਕ ਇਜ਼ਰਾਇਲੀ ਹਵਾਈ ਸੈਨਾ ਨੇ ਕਿਹਾ ਹੈ ਕਿ ਹਮਾਸ ਦਾ ਜਨਰਲ ਇੰਟੈਲੀਜੈਂਸ ਚੀਫ਼ ਹਵਾਈ ਹਮਲੇ ਵਿੱਚ ਮਾਰਿਆ ਗਿਆ ਹੈ।

 

Related posts

Trump ਨੇ ਬਾਈਡਨ ਨੂੰ ਘੇਰਿਆ, ਕਿਹਾ “ਡਿਬੇਟ ‘ਚ ਮੇਰੇ ਅੱਗੇ ਟਿੱਕ ਨਹੀਂ ਸਕਦੇ, ਉਨ੍ਹਾਂ ਨੂੰ ਇੱਥੋਂ ਭੱਜ ਜਾਣਾ ਚਾਹੀਦੈ”

Gagan Oberoi

Canadian Rent Prices Fall for Sixth Consecutive Month, National Average Now $2,119

Gagan Oberoi

ਅਫਗਾਨਿਸਤਾਨ ‘ਚ 11 ਸਾਲਾ ਲੜਕੇ ਨੇ ਗਲਤੀ ਨਾਲ ਇਕ ਲੜਕੇ ਦੀ ਗੋਲੀ ਮਾਰ ਕੇ ਕਰ ਦਿੱਤੀ ਹੱਤਿਆ

Gagan Oberoi

Leave a Comment