ਇਜ਼ਰਾਈਲ ਹਮਾਸ ਦੀ ਲੜਾਈ ਹਰ ਗੁਜ਼ਰਦੇ ਦਿਨ ਨਾਲ ਹੋਰ ਖ਼ਤਰਨਾਕ ਹੁੰਦੀ ਜਾ ਰਹੀ ਹੈ। ਜੰਗ ਕਿੰਨੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਜ਼ਰਾਈਲ ਦੌਰੇ ‘ਤੇ ਗਏ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਆਪਣੀ ਜਾਨ ਬਚਾਉਣ ਲਈ ਬੰਕਰ ‘ਚ ਲੁਕਣਾ ਪਿਆ। ਦਰਅਸਲ, ਦੋਵਾਂ ਨੇਤਾਵਾਂ ਨੇ ਰਾਕੇਟ ਹਮਲੇ ਤੋਂ ਬਚਣ ਲਈ ਇਹ ਕਦਮ ਚੁੱਕਿਆ ਸੀ।
ਸਮਾਚਾਰ ਏਜੰਸੀ ਰਾਇਟਰਸ ਦੀ ਜਾਣਕਾਰੀ ਦੇ ਅਨੁਸਾਰ, ਸੋਮਵਾਰ ਨੂੰ ਤੇਲ ਅਵੀਵ ਵਿੱਚ ਰੱਖਿਆ ਮੰਤਰਾਲੇ ਦੇ ਇੱਕ ਕਮਾਂਡ ਸੈਂਟਰ ਵਿੱਚ ਅਮਰੀਕੀ ਵਿਦੇਸ਼ ਮੰਤਰੀ ਅਤੇ ਪੀਐਮ ਨੇਤਨਯਾਹੂ ਵਿਚਕਾਰ ਮੀਟਿੰਗ ਚੱਲ ਰਹੀ ਸੀ। ਉਦੋਂ ਹੀ ਰਾਕੇਟ ਹਮਲੇ ਦਾ ਸਾਇਰਨ ਵੱਜਿਆ। ਦੋਵੇਂ ਨੇਤਾ ਮੀਟਿੰਗ ਵਿਚਾਲੇ ਛੱਡ ਕੇ ਬੰਕਰ ‘ਚ ਲੁਕ ਗਏ। ਦੋਵਾਂ ਆਗੂਆਂ ਨੂੰ ਕਰੀਬ ਪੰਜ ਮਿੰਟ ਤੱਕ ਬੰਕਰ ਵਿੱਚ ਲੁਕਣਾ ਪਿਆ।