National

ਆਸਟ੍ਰੇਲੀਆ ਕ੍ਰਿਕਟ ਖਿਡਾਰੀਆਂ ਨੇ ਭਾਰਤ ਦੀ ਮਦਦ ਲਈ 50 ਹਜ਼ਾਰ ਡਾਲਰ ਦੀ ਸਹਾਇਤਾ ਭੇਜੀ

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚਲਦਿਆਂ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਹਨ। ਹਸਪਤਾਲਾਂ ਵਿਚ ਬੈੱਡ, ਵੈਂਟੀਲੇਟਰ, ਰੇਮਡੇਸਿਵਿਰ ਅਤੇ ਆਕਸੀਜਨ ਦੀ ਕਮੀਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਦੁਨੀਆਂ ਭਰ ਵਿਚੋਂ ਭਾਰਤ ਦੀ ਮਦਦ ਲਈ ਹੱਥ ਵਧਾਇਆ ਜਾ ਰਿਹਾ ਹੈ। ਹਾਲ ਵੀ ਆਸਟ੍ਰੇਲੀਆ ਕ੍ਰਿਕਟ ਖਿਡਾਰੀਆਂ ਨੇ ਭਾਰਤ ਦੀ ਮਦਦ ਲਈ 50 ਹਜ਼ਾਰ ਡਾਲਰ ਯਾਨੀ 37 ਲੱਖ ਤੋਂ ਜ਼ਿਆਦਾ ਰੁਪਏ ਦੀ ਸਹਾਇਤਾ ਭੇਜੀ ਹੈ।

ਦੱਸ ਦਈਏ ਕਿ ਇਹ ਰਕਮ ਮਰੀਜ਼ਾਂ ਨੂੰ ਆਕਸੀਜਨ, ਕੋਵਿਡ-19 ਟੈਸਟਿੰਗ ਕਿੱਟ ਮੁਹੱਈਆ ਕਰਵਾਉਣ ਲਈ ਵਰਤੀ ਜਾਵੇਗੀ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਵੀ ਪੀਐਮ ਕੇਅਰਜ਼ ਫੰਡ ਵਿਚ ਆਕਸੀਜਨ ਸਪਲਾਈ ’ਚ ਮਦਦ ਦੇਣ ਲਈ 37 ਲੱਖ ਰੁਪਏ ਦਾਨ ਕੀਤੇ ਸਨ।

ਦੱਸ ਦਈਏ ਕਿ ਭਾਰਤ ’ਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਰੀਕਾਰਡ 3,68,147 ਮਾਮਲੇ ਦਰਜ ਕੀਤੇ ਗਏ, ਜਿਸ ਤੋਂ ਬਾਅਦ ਕੁਲ ਮਾਮਲੇ 1,99,25,604 ਹੋ ਗਏ ਹਨ। ਇਲਾਜ ਅਧੀਨ ਮਾਮਲਿਆਂ ਦੀ ਗਿਣਤੀ ਹੁਣ 34 ਲੱਖ ਦੇ ਪਾਰ ਹੋ ਗਈ ਹੈ। ਅੰਕੜਿਆਂ ਮੁਤਾਬਕ ਇਕ ਦਿਨ ਵਿਚ 3,417 ਲੋਕਾਂ ਦੀ ਮੌਤ ਹੋਣ ਮਗਰੋਂ ਇਸ ਭਿਆਨਕ ਮਹਾਂਮਾਰੀ ਦੇ ਮ੍ਰਿਤਕਾਂ ਦੀ ਗਿਣਤੀ 2,18,959 ਹੋ ਗਈ ਹੈ।

Related posts

Pakistan Monsoon Floods Kill Over 350 in Three Days, Thousands Displaced

Gagan Oberoi

ਅਸੀਂ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਇਆ, ਨਿਕੰਮੀਆਂ ਸਰਕਾਰਾਂ ਨੇ ਅੱਜ ਸੂਬੇ ਨੂੰ ਮੰਗਤਾ ਬਣਾ ਦਿੱਤਾ: ਸੁਖਬੀਰ ਬਾਦਲ

Gagan Oberoi

7 ਬੱਚਿਆਂ ਦੇ ਪਿਉ ਨੇ 19 ਸਾਲਾ ਲੜਕੀ ਨਾਲ ਕੀਤੀ ਲਵ ਮੈਰਿਜ, ਹਾਈਕੋਰਟ ਤੋਂ ਮੰਗੀ ਸੁਰੱਖਿਆ

Gagan Oberoi

Leave a Comment