International News

ਆਪ ਆਗੂ ਹਿੰਮਤ ਸਿੰਘ ਸ਼ੇਰਗਿੱਲ ਦੇ ਵਿਆਹ ‘ਤੇ ਲੱਗੀਆਂ ਰੌਣਕਾਂ, ਪੰਜਾਬ ਤੋਂ ਇਲਾਵਾ ਕੈਨੇਡਾ ਦੇ ਆਗੂਆਂ ਨੇ ਵੀ ਲਿਆ ਹਿੱਸਾ

ਟੋਰਾਂਟੋ  ਬੀਤੇ ਦਿਨ ਟੋਰਾਂਟੋ ਵਿਖੇ ਆਪ ਆਗੂ ਹਿੰਮਤ ਸਿੰਘ ਸ਼ੇਰਗਿੱਲ ਦੇ ਵਿਆਹ ‘ਤੇ ਰੌਣਕਾਂ ਲੱਗੀਆ।

ਆਮ ਆਦਮੀ ਪਾਰਟੀ ਦੇ ਆਗੂ ਹਿੰਮਤ ਸਿੰਘ ਸ਼ੇਰਗਿੱਲ ਦਾ ਵਿਆਹ ਡਾਕਟਰ ਸੁਖਮਣ ਸੇਖੋਂ ਨਾਲ ਪੂਰੇ ਰੀਤੀ ਰਿਵਾਜਾਂ ਨਾਲ ਹੋਇਆ ।ਜਿੱਥੇ ਵੱਡੀ ਗਿਣਤੀ ਵਿੱਚ ਕੈਨੇਡਾ ਦੇ ਵੱਖ -ਵੱਖ ਸ਼ਹਿਰਾਂ ਤੋਂ ਆਪ ਵਲੰਟੀਅਰਾਂ ਨੇ ਹਿੱਸਾ ਲਿਆ ,ਉੱਥੇ ਵਿਸ਼ੇਸ਼ ਤੌਰ ‘ਤੇ ਪੰਜਾਬ ਤੋਂ ਕੈਬਨਿਟ ਮਨਿਸਟਰ ਹਰਜੋਤ ਸਿੰਘ ਬੈਂਸ ,ਹਰਭਜਨ ਸਿੰਘ ETO ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ,ਉਨਟਾਰੀਓ ਸਰਕਾਰ ਦੇ ਟਰਾਸਪੋਰਟ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ, ਗੁਰਬਖਸ਼ ਸਿੰਘ ਮੱਲੀ, ਸੱਤਪਾਲ ਜੌਹਲ – ਸਕੂਲ ਟਰੱਸਟੀ ਬਰੈਪਟਨ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਭਰਾ ਹਰਮੀਤ ਸਿੰਘ ਖੁੱਡੀਆਂ ਵੀ BC ਤੋ ਤੇ ਡਾਕਟਰ ਅਨਮੋਲ ਕਪੂਰ ਕੈਲਗਰੀ ਤੋ ਪਹੁੰਚੇ ,ਇਸ ਮੌਕੇ ਮਨਿਸਟਰ ਹਰਜੋਤ ਸਿੰਘ ਬੈਂਸ ਨੇ ਸੁਭਾਗੀ ਜੋੜੀ ਨੂੰ ਵਿਆਹ ਦੀ ਵਧਾਈ ਦਿੰਦਿਆਂ ਵਿਸ਼ੇਸ਼ ਤੋਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਵੀ ਵਧਾਈ ਸੰਦੇਸ਼ ਵੀ ਦਿੱਤਾ। ਸਪੀਕਰ ਸੰਧਵਾ ਅਤੇ ਹਰਭਜਨ ਸਿੰਘ ETO ਨੇ ਵੀ ਵਧਾਈ ਦੇ ਨਾਲ ਨਾਲ ਸ਼ੇਰਗਿੱਲ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਕੈਬਨਿਟ ਮਨਿਸਟਰ ਗੁਰਮੀਤ ਸਿੰਘ ਖੁੱਡੀਆ ਨੇ ਆਪਣਾ ਵੀਡੀਓ ਸੰਦੇਸ਼ ਭੇਜਿਆ ।ਇਸ ਤੋਂ ਉਪਰੰਤ ਮਨਿਸਟਰ ਹਰਭਜਨ ਸਿੰਘ ETO ਨੇ ਵਿਸ਼ੇਸ਼ ਤੌਰ ਤੇ ਆਪ ਟੋਰਾਂਟੋ ਦੀ ਟੀਮ ਨਾਲ ਇੱਕ ਮੀਟਿੰਗ ਵੀ ਕੀਤੀ ,ਜਿਸ ਵਿੱਚ NRI ਪੰਜਾਬ ਦੇ ਸਿੱਖਿਆ ਤੇ ਸਿਹਤ ਖੇਤਰ ਵਿੱਚ ਕਿਵੇ ਆਪਣਾ ਯੋਗਦਾਨ ਪਾ ਸਕਦੇ ਹਨ ਗੱਲ-ਬਾਤ ਕੀਤੀ ਅਤੇ ਪੰਜਾਬ ਸਰਕਾਰ ਦੇ ਲੋਕਪੱਖੀ ਕੰਮਾਂ ਬਾਰੇ ਚਾਨਣਾ ਪਾਇਆ ।ਮੰਤਰੀ ਸਾਹਬ ਦੇ ਨਾਲ ਕਾਮਰੇਡ ਹਰਭਜਨ ਸਿੰਘ ,ਜਰਨੈਲ ਸਿੰਘ ਮੰਡ ,ਕਰਮਬੀਰ ਸਿੰਘ ਰੰਧਾਵਾ ਰਾਜਪ੍ਰੀਤ ਸਿੰਘ ਹੁੰਦਲ਼ ਨਰਿੰਦਰ ਸਿੰਘ ਅਤੇ ਟੋਰਾਟੋ ਤੋ ਆਪ ਆਗੂ ਕਮਲਜੀਤ ਸਿੰਘ ਸਿੱਧੂ ਸੋਹਣ ਸਿੰਘ ਢੀਡਸਾ. ਰੁਪਿੰਦਰ ਗਰੇਵਾਲ਼, ਕਮਲਜੀਤ ਮਿਨਹਾਸ, ਹਰਜਿੰਦਰ ਸਿੰਘ, ਨਰਿੰਦਰ ਸੈਣੀ, ਨਿਰਮਲ ਸੰਧੀ , ਅੰਮ੍ਰਿਤਪਾਲ ਸਿੰਘ ਗਿੱਲ ਤੇ ਪਾਲ ਰੰਧਾਵਾ ਆਦਿ ਹਾਜ਼ਰ ਸਨ । ਇਸ ਤੋਂ ਇਲਾਵਾ ਹਰਪ੍ਰੀਤ ਖੋਸਾ ਅਤੇ ਡਾ ਗੁਰਦੀਪ ਗਰੇਵਾਲ਼ ਨੇ ਇੰਡੀਆ ਤੋਂ ਵਰਚੂਅਲ ਮੀਟਿੰਗ ‘ਚ ਹਿੱਸਾ ਲਿਆ।

Related posts

ਅਮਰੀਕੀਆਂ ਦਾ ਕੈਨੇਡਾ ‘ਚ ਆਉਣਾ ਜਾਰੀ ਹੈ, ਪਰ ਕਿਵੇਂ..?

Gagan Oberoi

ਪਾਕਿਸਤਾਨ ਦੇ ਸਿੰਧ ‘ਚ ਵੈਨ ਪਾਣੀ ਨਾਲ ਭਰੀ ਖਾਈ ‘ਚ ਡਿੱਗੀ, 12 ਬੱਚਿਆਂ ਸਮੇਤ 20 ਦੀ ਮੌਤ, ਕਈ ਲੋਕ ਜ਼ਖ਼ਮੀ

Gagan Oberoi

Over 100,000 Ukrainians in Canada Face Visa Expiry Amid Calls for Automatic Extensions

Gagan Oberoi

Leave a Comment