Entertainment

ਆਪਣੇ ਵਿਹਲੇ ਸਮੇੰ ‘ਚ ਜੈਸਮੀਨ ਭੈਣ ਭਰਾਵਾਂ ਨਾਲ ਕਰ ਰਹੀ ਹੈ ਅਜਿਹਾ ਕੰਮ

ਬਾਲੀਵੁੱਡ ਅਤੇ ਪਾਲੀਵੁੱਡ ਦੀ ਮਸ਼ਹੂਰ ਸਿੰਗਰ ਜੈਸਮੀਨ ਸੈਂਡਲਸ ਮਤਲਬ ਕਿ ਗੁਲਾਬੀ ਕੁਈਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਲਾਕਡਾਊਨ ਦੇ ਚੱਲਦੇ ਅੱਜ ਕੱਲ੍ਹ ਸਾਰੇ ਸਿਤਾਰੇ ਆਪਣੇ ਘਰਾਂ ‘ਚ ਹਨ ਅਤੇ ਆਪਣੇ ਘਰਦਿਆ ਨਾਲ ਸਮਾਂ ਬਿਤਾ ਰਹੇ ਹਨ। ਸਿੰਗਰ ਜੈਸਮੀਨ ਸੈੰਡਲਾਸ ਆਪਣੇ ਵਿਹਲੇ ਸਮੇਂ ਦਾ ਆਨੰਦ ਮਾਣ ਰਹੀ ਹੈ।ਜੈਸਮੀਨ ਸੈਂਡਲਾਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਮਤਲਬ ਕਿ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਉਹ ਆਪਣੇ ਭੈਣ ਭਰਾਵਾਂ ਦੇ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।ਜੈਸਮੀਨ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ – ਪਹਿਲੀ ਵੀਡੀਓ ਦੇ ਅੰਤ ‘ਚ ਮੇਰੇ ਭਰਾਵਾਂ ਦਾ ਸਾਹਮਣਾ ਹੋਣ ਕਰਕੇ ਸਾਨੂੰ ਇੱਕ ਨਵੀਂ ਵੀਡੀਓ ਬਣਾਉਣੀ ਪਈ।ਮੇਰੀ ਭੈਣ ਇੱਕ ਬਿਹਤਰੀਨ ਡਾਇਰੈਕਟਰ ਹੈ। ਅਸੀਂ ਹਰ ਵਾਰ ਗਰਮੀਆਂ ਕੈਲੀਫੋਰਨੀਆ ਵਿੱਚ ਆਪਣੀ ਪਸੰਦੀਦਾ ਨਦੀ ਦੇ ਕਿਨਾਰੇ ‘ਤੇ ਬਿਤਾਉਂਦੇ ਹਾਂ। ਇਸ ਧਰਤੀ ਨਾਲ ਮੇਰੇ ਜੀਵਨ ਦੀਆਂ ਸਭ ਤੋਂ ਵਧੀਆ ਯਾਦਾਂ ਜੁੜੀਆਂ ਹੋਈਆਂ ਹਨ। ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਜੈਸਮੀਨ ਆਪਣੇ ਭਰਾ ਤੇ ਭੈਣਾਂ ਦੇ ਨਾਲ ਖੁਸ਼ ਨਜ਼ਰ ਆ ਰਹੀ ਹੈ ਤੇ ਸਾਰੇ ਖੂਬ ਮਸਤੀ ਕਰ ਰਹੇ ਹਨ। ਇਸ ਤੋਂ ਇਲਾਵਾ ਜੈਸਮੀਨ ਨੇ ਆਪਣੇ ਪਹਿਲੇ ਗੀਤ ਮੁਸਕਾਨ ਨੂੰ ਲਿਖਣ ਵਾਲੇ ਗੀਤਕਾਰ ਦੇ ਨਾਲ ਵੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜੈਸਮੀਨ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਜੈਸਮੀਨ ਸੈੰਡਲਾਸ ਤੇ ਗੈਰੀ ਸੰਧੂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਦੋਨਾਂ ਦੀ ਜੋੜੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਇਹ ਜੋੜੀ ਕਾਫੀ ਚਰਚਾ ‘ਚ ਵੀ ਰਹਿੰਦੀ ਹੈ ਪਰ ਹੁਣ ਇਹ ਜੋੜੀ ਕਾਫੀ ਸਮੇਂ ਤੋਂ ਇੱਕ ਦੂਜੇ ਤੋਂ ਦੂਰੀ ਬਣਾਏ ਹੋਏ ਹੈ।

Related posts

Liberal MP and Jagmeet Singh Clash Over Brampton Temple Violence

Gagan Oberoi

ਪੰਜਾਬੀਆਂ ਦਾ ਕੈਨੇਡਾ ਤੋਂ ਮੋਹ ਹੋ ਰਿਹੈ ਭੰਗ

Gagan Oberoi

ਪੰਜਾਬੀ ਫਿਲਮ ‘ਮੌਜਾਂ ਹੀ ਮੌਜਾਂ’ 20 ਅਕਤੂਬਰ ਨੂੰ ਹੋਵੇਗੀ ਰਿਲੀਜ਼

Gagan Oberoi

Leave a Comment