ਰਾਇਲ ਚੈਲੰਜਰਜ਼ ਬੈਂਗਲੌਰ ਨੇ ਆਖਿਰਕਾਰ ਰਾਜਸਥਾਨ ਰਾਇਲਜ਼ ਦੀ ਜਿੱਤ ਦੇ ਰੱਥ ਨੂੰ ਰੋਕ ਦਿੱਤਾ ਹੈ। ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਨੇ ਨਿਰਧਾਰਿਤ ਓਵਰਾਂ ਵਿੱਚ 3 ਵਿਕਟਾਂ ਗੁਆ ਕੇ 169 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਆਰਸੀਬੀ ਦੀ ਟੀਮ 85 ਦੌੜਾਂ ਦੇ ਸਕੋਰ ‘ਤੇ ਆਪਣੀਆਂ ਪੰਜ ਵਿਕਟਾਂ ਗੁਆ ਚੁੱਕੀ ਸੀ। ਮੁਸ਼ਕਿਲ ਵਿੱਚ ਫਸੀ ਟੀਮ ਨੂੰ ਇਕ ਵਾਰ ਫਿਰ ਤੋਂ ਫਿਨਿਸ਼ਰ ਦਿਨੇਸ਼ ਕਾਰਤਿਕ ਦਾ ਸਹਾਰਾ ਮਿਲਿਆ, ਉਨ੍ਹਾਂ ਨੇ ਸ਼ਾਹਬਾਜ਼ ਦੇ ਨਾਲ ਮਿਲ ਕੇ ਛੇੇੇੇਵੀਂ ਵਿਕਟ ਲਈ 67 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਜਿਤਾ ਦਿੱਤਾ। ਕਾਰਤਿਕ ਨੇ ਇਸ ਮੈਚ ਵਿੱਚ 23 ਗੇਂਦਾਂ ‘ਤੇ ਅਜੇਤੂ 44 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ ਉਨ੍ਹਾਂ ਨੇ 7 ਚੌਕੇ ਤੇ ਇਕ ਛੱਕਾ ਲਾਇਆ, ਜਦਕਿ ਸ਼ਾਹਬਾਜ਼ ਨੇ 45 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ। ਕਾਰਤਿਕ ਨੂੰ ਉਨ੍ਹਾਂ ਦੀ ਸ਼ਾਨਦਾਰੀ ਬੱਲੇਬਾਜ਼ੀ ਬਦੌਲਤ ਪਲੇਅਰ ਆਫ ਦਾ ਮੈਚ ਦਾ ਖਿਤਾਬ ਮਿਲਿਆ।
ਮੈਚ ਉਪਰੰਤ ਉਨ੍ਹਾਂ ਨੇ ਕਿਹਾ ਕਿ ”ਮੈਨੂੰ ਲੱਗਦਾ ਹੈ ਕਿ ਮੈਂ ਖੁਦ ਨੂੰ ਸਾਬਤ ਕਰਨ ਲਈ ਇਕ ਵਧੀਆ ਕੋਸ਼ਿਸ਼ ਕੀਤੀ। ਪਿਛਲੇ ਸਾਲ ਮੈਨੂੰ ਲੱਗਦਾ ਹੈ ਕਿ ਮੈਂ ਵਧੀਆ ਖੇਡ ਸਕਦਾ ਸੀ। ਇਸ ਵਾਰ ਮੈਨੂੰ ਹੋਰ ਵੀ ਵਧੀਆ ਤਰੀਕੇ ਨਾਲ ਟ੍ਰੇਂਡ ਕੀਤਾ ਗਿਆ ਹੈ। ਮੈਂ ਇਕ ਵਧੀਆ ਖੇਡ ਖੇਡੀ, ਜੋ ਮੈਂ ਹੁਣ ਤਕ ਨਹੀਂ ਖੇਡੀ ਸੀ।
ਜਦ ਮੈਂ ਮੈਦਾਨ ‘ਤੇ ਉਤਰਿਆ ਤਾਂ ਪ੍ਰਤੀ ਓਵਰ ਦੇ ਹਿਸਾਬ ਨਾਲ 12 ਦੌੜਾਂ ਦੀ ਦਰਕਾਰ ਸੀ। ਮੈਂ ਅਜਿਹੀ ਸਥਿਤੀ ਲਈ ਖੁਦ ਨੂੰ ਤਿਆਰ ਕੀਤਾ ਤੇ ਸ਼ਾਂਤ ਖੇਡਣ ਦੀ ਕੋਸ਼ਿਸ਼ ਕੀਤੀ। ਮੈਂ ਵੱਧ ਤੋਂ ਵੱਧ ਖੁਦ ਇਸ ਪ੍ਰਸਥਿਤੀ ਵਿੱਚ ਤਿਆਰ ਰੱਖਣ ਲਈ ਵ੍ਹਾਈਟ ਬਾਲ ਕ੍ਰਿਕਟ ਖੇਡੀ ਹੈ। ਕਈ ਲੋਕਾਂ ਨੇ ਮੇਰੇ ਇਸ ਸਫਰ ਵਿੱਚ ਮੇਰਾ ਸਾਥ ਦਿੱਤਾ, ਪਰ ਜ਼ਿਆਦਾਤਰ ਮੇਰੇ ਯੋਗਦਾਨ ਨੂੰ ਨੋਟਿਸ ਨਹੀਂ ਕੀਤਾ ਗਿਆ। ਮੈਨੂੰ ਲੱਗਦਾ ਹੈ ਕਿ ਟੀ-20 ਕ੍ਰਿਕਟ ਜ਼ਿਆਦਾਤਰ ਪਹਿਲਾਂ ਚਿੰਤਨ ਕਰਨ ਦੀ ਲੋੜ ਹੈ ਤੇ ਸਾਨੂੰ ਆਪਣੇ ਨਿਸ਼ਾਨੇ ਨੂੰ ਲੈ ਕੇ ਸੁਚੇਤ ਰਹਿਣਾ ਚਾਹੀਦਾ ਹੈ।
170 ਦੌੜਾਂ ਦੇ ਟੀਚੇ ਦਾ ਪਿੱਛੇ ਕਰਦਿਆਂ ਆਰਸੀਬੀ ਨੂੰ ਇਕ ਸਮੇਂ 3 ਓਵਰਾਂ ਵਿੱਚ 28 ਦੌੜਾਂ ਦੀ ਜ਼ਰੂਰਤ ਸੀ ਤੇ ਸ਼ਾਹਬਾਜ਼ ਅਹਿਮਦ ਨੇ ਬੋਲਟ ਦੇ ਓਵਰ ਵਿੱਚ ਇਕ ਚੌਕਾ ਤੇ ਇਕ ਛੱਕਾ ਮਾਰ ਕੇ ਟੀਮ ਦੀ ਮੁਸ਼ਕਿਲ ਆਸਾਨ ਕਰ ਦਿੱਤੀ। ਆਖਰੀ ਦੋ ਓਵਰਾਂ ਵਿੱਚ ਟੀਮ ਨੂੰ 15 ਦੌੜਾਂ ਦੀ ਜ਼ਰੂਰਤ ਸੀ, ਪਰ ਕਾਰਤਿਕ ਨੇ ਆਸਾਨੀ ਨਾਲ ਟੀਮ ਨੂੰ ਜਿਤਾ ਦਿੱਤਾ। ਜਿੱਤ ਲਈ ਅਹਿਮ ਆਖਰੀ ਦੌੜਾਂ ਹਰਸ਼ਲ ਪਟੇਲ ਦੇ ਬੱਲੇ ਵਿੱਚੋਂ ਨਿਕਲੇ ਛੱਕੇ ਦੇ ਰੂਪ ਵਿੱਚ ਨਿਕਲੀਆਂ। ਫਿਲਹਾਲ ਆਰਸੀਬੀ 3 ਮੈਚਾਂ ਵਿੱਚ ਜਿੱਤ ਦੇ ਨਾਲ ਛੇਵੇਂ ਸਥਾਨ ‘ਤੇ ਹੈ।