International News

ਅੱਤਵਾਦੀ ਪੰਨੂ ਨੇ ਮੁੜ ਭਾਰਤ ਖਿਲਾਫ਼ ਉਗਲਿਆ ਜ਼ਹਿਰ, ਸਿੱਖਾਂ ਨੂੰ ਏਅਰ ਇੰਡੀਆ ਦਾ ਬਾਈਕਾਟ ਕਰਨ ਲਈ ਕਿਹਾ

ਅੱਤਵਾਦੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਨੇ ਫਿਰ ਭਾਰਤ ਖਿਲਾਫ ਜ਼ਹਿਰ ਉਗਲਿਆ ਹੈ। ਉਸ ਨੇ ਅੰਮ੍ਰਿਤਸਰ ਵਿਚ ਵੱਖ-ਵੱਖ ਥਾਵਾਂ ‘ਤੇ ਖਾਲਿਸਤਾਨ ਜ਼ਿੰਦਾਬਾਦ (Pakistan Zindabad) ਦੇ ਨਾਅਰੇ ਲਿਖੇ ਹਨ। ਹਾਲਾਂਕਿ ਪੰਨੂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਇਹ ਨਾਅਰੇ ਲਿਖੇ ਹੋਏ ਹਵਾਈ ਅੱਡੇ ‘ਤੇ ਮਿਲੇ ਹਨ, ਜਦਕਿ ਭੰਡਾਰੀ ਪੁਲ ਦੇ ਹੇਠਾਂ ਇਹ ਨਾਅਰੇ ਲਿਖੇ ਹੋਏ ਮਿਲੇ ਹਨ। ਉਨ੍ਹਾਂ ਸਿੱਖਾਂ ਨੂੰ ਏਅਰ ਇੰਡੀਆ ਦਾ ਬਾਈਕਾਟ ਕਰਨ ਲਈ ਵੀ ਕਿਹਾ ਹੈ।

ਅੱਤਵਾਦੀ ਪੰਨੂ ਨੇ ਕਿਹਾ ਕਿ ਏਅਰ ਇੰਡੀਆ ‘ਚ ਯਾਤਰਾ ਨਹੀਂ ਕਰਨੀ ਚਾਹੀਦੀ। 1984 ਤੋਂ ਸਿੱਖਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ। ਏਅਰ ਇੰਡੀਆ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਕਿਸੇ ਵੀ ਸਿੱਖ ਨੂੰ ਇਸ ਏਅਰ ਇੰਡੀਆ ਵਿੱਚ ਯਾਤਰਾ ਨਹੀਂ ਕਰਨੀ ਚਾਹੀਦੀ। ਜ਼ਿਕਰਯੋਗ ਹੈ ਕਿ ਪੰਨੂ ਨੇ ਪਹਿਲਾਂ ਵੀ ਇਸ ਫਲਾਈਟ ‘ਚ ਸਫਰ ਨਾ ਕਰਨ ਦੀ ਧਮਕੀ ਦਿੱਤੀ ਸੀ। ਜੋ ਵੀ ਇਸ ਫਲਾਈਟ ‘ਤੇ ਸਫਰ ਕਰੇਗਾ ਉਹ ਆਪਣੇ ਜੋਖਮ ‘ਤੇ ਕਰੇਗਾ। ਇਸ ਤੋਂ ਬਾਅਦ ਭਾਰਤ ਸਰਕਾਰ ਹਰਕਤ ਵਿੱਚ ਆਈ ਅਤੇ ਐਨਆਈਏ ਵੱਲੋਂ ਪੰਨੂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਕਮਿਸ਼ਨਰ ਸੰਜੇ ਕੁਮਾਰ ਵਰਮਾ ਦਾ ਅਮਰੀਕਾ ਅਤੇ ਕੈਨੇਡਾ ਸਬੰਧੀ ਬਿਆਨ ਸਾਹਮਣੇ ਆਇਆ ਸੀ। ਵਰਮਾ ਨੇ ਕਿਹਾ ਸੀ ਕਿ ਅਮਰੀਕਾ ਨੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਥਿਤ ਕਤਲ ਦੀ ਸਾਜ਼ਿਸ਼ ਵਿੱਚ ਭਾਰਤੀ ਸਬੰਧਾਂ ਬਾਰੇ ਕੁਝ ਕਾਨੂੰਨੀ ਸਬੂਤ ਮੁਹੱਈਆ ਕਰਵਾਏ ਹਨ। ਅਮਰੀਕਾ ਨੇ ਜਿਸ ਭਾਰਤੀ ਕੁਨੈਕਸ਼ਨ ਦੀ ਗੱਲ ਕੀਤੀ ਹੈ, ਉਸ ਦਾ ਮਤਲਬ ਭਾਰਤ ਸਰਕਾਰ ਨਾਲ ਸਬੰਧ ਨਹੀਂ ਹੈ, ਸਗੋਂ ਇਹ ਭਾਰਤ ਵਿਚ ਰਹਿੰਦੇ ਕੁਝ ਲੋਕਾਂ ਨਾਲ ਜੁੜਿਆ ਹੋਇਆ ਹੈ। ਕਮਿਸ਼ਨਰ ਦੇ ਬਿਆਨ ਤੋਂ ਬਾਅਦ ਪੰਨੂ ਨੇ ਫਿਰ ਤੋਂ ਖਾਲਿਸਤਾਨ ਦੇ ਨਾਅਰੇ ਲਿਖੇ ਹੋਏ ਹਨ।

Related posts

Trump-Zelenskyy Meeting Signals Breakthroughs but Raises Uncertainty

Gagan Oberoi

ਪਾਕਿ ਜਹਾਜ਼ ਹਾਦਸਾ: ਬੁਰੀ ਤਰ੍ਹਾਂ ਸੜੀਆਂ ਲਾਸ਼ਾਂ ਦੀ ਡੀਐਨਏ ਜਾਂਚ ਨਾਲ ਹੋਵੇਗੀ ਪਛਾਣ

Gagan Oberoi

ਕੋਵਿਡ: ਅਮਰੀਕਾ ਵੱਲੋਂ ਭਾਰਤ ਨੂੰ 41 ਮਿਲੀਅਨ ਡਾਲਰ ਦੀ ਵਾਧੂ ਮਦਦ

Gagan Oberoi

Leave a Comment