ਅੰਮ੍ਰਿਤਸਰ- ਆਕਸੀਜਨ ਦੀ ਕਮੀ ਨਾਲ ਪੰਜਾਬ ਵਿਚ ਵੀ ਹਾਹਾਕਾਰ ਮਚਣੀ ਸ਼ੁਰੂ ਹੋ ਗਈ ਹੈ। ਸ਼ਨਿੱਚਰਵਾਰ ਸਵੇਰੇ ਆਕਸੀਜਨ ਦੀ ਕਮੀ ਨਾਲ 5 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਅਤੇ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ। ਪੰਜਾਬ ਦੇ ਅੰਮ੍ਰਿਤਸਰ ਵਿਚ ਫਤਿਹਗੜ੍ਹ ਚੂੜੀਆਂ ਰੋਡ ’ਤੇ ਸਥਿਤ ਨੀਲਕੰਠ ਹਸਪਤਾਲ ਵਿਚ 6 ਲੋਕਾਂ ਦੀ ਆਕਸੀਜਨ ਨਾ ਮਿਲਣ ’ਤੇ ਦਮ ਘੁਟਣ ਨਾਲ ਮੌਤ ਹੋ ਗਈ।
ਮੌਤ ਹੋਣ ਦੀ ਖ਼ਬਰ ਮਿਲਦੇ ਹੀ ਮ੍ਰਿਤਕਾਂ ਦੇ ਘਰ ਵਾਲੇ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਉਥੇ ਕਾਫੀ ਹੰਗਾਮਾ ਕੀਤਾ। ਸਿਹਤ ਵਿਭਾਗ ਦਾ ਕਹਿਣਾ ਹੈ Îਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਲੇਕਿਨ ਇੰਨੀ ਵੱਡੀ ਘਟਨਾ ਤੋਂ ਬਾਅਦ ਨਾ ਤਾਂ ਸਿਹਤ ਵਿਭਾਗ ਦਾ ਕੋਈ ਅਧਿਕਾਰੀ ਇੱਥੇ ਪੁੱਜਿਆ ਅਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀ। ਨੀਲਕੰਠ ਹਸਪਤਾਲ ਦੇ ਐਮਡੀ ਸੁਨੀਲ ਦੇਵਗਨ ਨੇ ਪ੍ਰਸ਼ਾਸਨ ’ਤੇ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਸਰਕਾਰੀ ਹਸਪਤਾਲਾਂ ਵਿਚ ਆਕਸੀਜਨ ਦੀ ਸਪਲਾਈ ਕਰ ਰਿਹਾ ਹੈ, ਲੇਕਿਨ ਨਿੱਜੀ ਹਸਪਤਾਲਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ। ਸਾਡੇ ਕੋਲ ਆਕਸੀਜਨ ਦਾ ਸਟੌਕ ਨਹੀਂ ਹੈ। ਸੁਨੀਲ ਨੇ ਕਿਹਾ ਕਿ ਆਕਸੀਜਨ ਦੀ ਕਮੀ ਕਾਰਨ ਅਸੀਂ ਮਰੀਜ਼ਾਂ ਨੂੰ ਦਾਖ਼ਲ ਕਰਨ ਤੋਂ ਮਨ੍ਹਾਂ ਕਰ ਰਹੇ ਹਨ। ਲੇਕਿਨ, ਜਦ ਮਰੀਜ਼ ਸਾਡੇ ਕੋਲੋਂ ਹੀ ਇਲਾਜ ਕਰਾਉਣ ’ਤੇ ਅੜ ਜਾਂਦਾ ਹੈ ਤਾਂ ਅਸੀਂ ਲਿਖਤੀ ਵਿਚ ਲੈ ਲੈਂਦੇ ਹਨ ਕਿ ਆਕਸੀਜਨ ਦੀ ਕਮੀ ਕਾਰਨ ਕੋਈ ਹਾਦਸਾ ਹੋਇਆ ਤਾਂ ਹਸਪਤਾਲ ਦੀ ਜ਼ਿੰਮੇਵਾਰੀ ਨਹੀਂ ਹੋਵੇਗੀ।
previous post