ਪਿਛਲੇ ਸਾਲ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕੇ ਦੋ ਵੱਡੇ ਮਾਮਲਿਆਂ ਦੀ ਜਾਂਚ ਜਾਰੀ ਹੈ ਅਤੇ ਹੁਣ ਇੱਕ ਨਵੇਂ ਬੇਅਦਬੀ ਮਾਮਲੇ ਸਾਹਮਣੇ ਆਏ ਹਨ। ਅੰਮ੍ਰਿਤਸਰ ਦੇ ਅਜਨਾਲਾ (ਅੰਮ੍ਰਿਤਸਰ) ਨੇੜੇ ਭਾਗੂਪੁਰ ਹਵੇਲੀਆਂ ਪਿੰਡ ਵਿੱਚ ਸ਼ਰਧਾਲੂਆਂ ਅਤੇ ਗੁਰੂਦੁਆਰਾ ਦੇ ਕਰਮਚਾਰੀਆਂ ਨੇ ਨੇ ਬੁੱਧਵਾਰ ਨੂੰ ਇੱਕ ਬੇਅਦਬੀ ਦੇ ਮੁਲਜ਼ਮ ਨੂੰ ਉਸ ਸਮੇਂ ਫੜ ਲਿਆ, ਜਦੋਂ ਉਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਅਤੇ ਦਮਦਮੀ ਟਕਸਾਲ ਦੇ ਚੌਕ ਮਹਿਤਾ ਨੇ ਕਿਹਾ ਕਿ ਇੱਕ ਅਣਜਾਣ ਵਿਅਕਤੀ ਨੇ ਪਾਲਕੀ ਤੋਂ ਗੁਰੂਗ੍ਰੰਥ ਸਾਹਿਬ ਦਾ ਸਰੂਪ ਚੁੱਕਿਆ ਅਤੇ ਇੱਕ ਮੇਜ ‘ਤੇ ਰੱਖਿਆ। ਫਿਰ ਉਸ ਨੇ ਗੁਟਕਾ ਸਾਹਿਬ ਜੇਬ ਵਿੱਚ ਪਾ ਲਿਆ। ਫਰਾਰ ਹੋਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਉਸ ਨੇ ਰੁਮਾਲਾ ਸਾਹਿਬ (ਗੁਰੂ ਗ੍ਰੰਥ ਸਾਹਿਬ ਨੂੰ ਢਕਣ ਵਾਲਾ ਕੱਪੜਾ) ਨੂੰ ਜੇਬ ਵਿੱਚ ਪਾ ਲਿਆ। ਇਸ ਦੌਰਾਨ ਉਸ ਨੂੰ ਸੰਗਤ ਨੇ ਫੜ ਲਿਆ ਅਤੇ ਕਮਰੇ ਵਿੱਚ ਬੰਦ ਕਰ ਦਿੱਤਾ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਮੁਲਜ਼ਮ ਨੇ ਕੁੱਝ ਕੈਪਸੂਲ ਖਾ ਲਏ ਸਨ। ਉਨ੍ਹਾਂ ਕਿਹਾ ਕਿ ਸੰਗਤ ਦੇ ਪੁੱਛਣ ‘ਤੇ ਕਥਿਤ ਮੁਲਜ਼ਮ ਨੇ ਦਾਅਵਾ ਕੀਤਾ ਕਿ ਉਹ ਦਿੱਲੀੀ ਤੋਂ ਆਇਆ ਹੈ। ਸੰਗਤ ਨੇ ਮੁਲਜ਼ਮ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।