Sports

ਅਲਵਿਦਾ ਹਰੀ ਚੰਦ…ਦੋ ਵਾਰ ਏਸ਼ੀਅਨ ਗੇਮਜ਼ ‘ਚ ਗੋਲਡ ਜਿੱਤਣ ਵਾਲੇ ਅਥਲੀਟ ਹਰੀ ਚੰਦ ਦਾ ਜਲੰਧਰ ‘ਚ ਦੇਹਾਂਤ

ਦੋ ਵਾਰ ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਤੇ ਓਲੰਪਿਕ ਖੇਡਾਂ ‘ਚ ਹਿੱਸਾ ਲੈਣ ਵਾਲੇ ਟਾਂਡਾ ਦੇ ਪਿੰਡ ਘੋੜਾਵਾਹਾ ਦੇ ਅਥਲੀਟ ਹਰੀ ਚੰਦ ਦਾ ਐਤਵਾਰ ਰਾਤ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ‘ਚ ਦਿਹਾਂਤ ਹੋ ਗਿਆ। 1 ਅਪ੍ਰੈਲ 1953 ਨੂੰ ਜਨਮੇ ਹਰੀ ਚੰਦ ਦਾ ਜਲੰਧਰ ‘ਚ 69 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਮੰਗਲਵਾਰ ਨੂੰ ਢੋਲਵਾਹਾ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੇ ਪਰਿਵਾਰ ‘ਚ ਪਤਨੀ, ਦੋ ਪੁੱਤਰ ਤੇ ਇੱਕ ਧੀ ਹਨ। ਹਰੀ ਚੰਦ ਦੀ ਨਬਜ਼ ਆਮ ਦਿਨਾਂ ‘ਚ 32 ਤੋਂ 35 ਤਕ ਇਕ ਮਿੰਟ ‘ਚ ਚੱਲਦੀ ਸੀ। ਕੱਦ 5 ਫੁੱਟ 2 ਇੰਚ ਅਤੇ ਭਾਰ ਮਸਾਂ 50 ਕਿਲੋ। ਪਤਲਾ ਇਕਹਿਰਾ ਸਰੀਰ। ਪਹਿਲੇ ਨਜ਼ਰ ਉਨ੍ਹਾਂ ਨੂੰ ਦੇਖਣ ਵਾਲਾ ਕੋਈ ਬਿਮਾਰ ਇਨਸਾਨ ਸਮਝਦਾ ਸੀ।

ਪਰ ਜਦੋਂ ਉਹ ਅਥਲੈਟਿਕਸ ਟਰੈਂਕ ‘ਚ ਉਤਰਦੇ ਸਨ ਤਾਂ ਪਤਲੀਆਂ ਜਿਹੀਆਂ ਲੱਤਾਂ ਨਾਲ ਅਜਿਹਾ ਵਾ-ਵਰੋਲ਼ਾ ਬਣਦਾ ਕਿ ਕਿਸੇ ਨੂੰ ਵੀ ਨੇੜੇ ਖੰਘਣ ਦਿੰਦਾ। ਲੰਬੀਆਂ ਦੌੜਾਂ ‘ਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। 5000 ਤੇ 10000 ਮੀਟਰ ‘ਚ ਉਨ੍ਹਾਂ ਨੇ 1978 ਦੀਆਂ ਬੈਂਕਾਕ ਏਸ਼ੀਅਨ ਗੇਮਜ਼ ‘ਚ ਡਬਲ ਗੋਲਡ ਮੈਡਲ ਜਿੱਤਿਆ। ਦੋ ਵਾਰ ਹੀ ਉਨ੍ਹਾਂ ਨੇ ਓਲੰਪਿਕ ਖੇਡਾਂ ‘ਚ ਹਿੱਸਾ ਲਿਆ। 1976 ਦੀਆਂ ਮਾਂਟਰੀਅਲ ਓਲੰਪਿਕਸ ਤੇ 1980 ਦੀਆਂ ਮਾਸਕੋ ਓਲੰਪਿਕਸ ਦੇ ਅਥਲੀਟ ਹਰੀ ਚੰਦ ਨੇ 1975 ਵਿੱਚ ਸਿਓਲ ਵਿਖੇ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ‘ਚ 10000 ਮੀਟਰ ‘ਚ ਗੋਲ਼ਡ ਤੇ 5000 ਮੀਟਰ ‘ਚ ਕਾਂਸੀ ਦਾ ਮੈਡਲ ਜਿੱਤਿਆ।

1976 ਮਾਂਟਰੀਅਲ ਓਲੰਪਿਕਸ ਵਿੱਚ 10000 ਮੀਟਰ ਦੌੜ ਵਿੱਚ ਉਸ ਵੱਲੋਂ 10000 ਮੀਟਰ ਦੌੜ ਵਿੱਚ 28.48.72 ਸਮੇਂ ਦੇ ਨਾਲ ਕਾਇਮ ਕੀਤਾ ਨੈਸ਼ਨਲ ਰਿਕਾਰਡ 32 ਸਾਲ ਤੱਕ ਉਸ ਦੇ ਨਾਮ ਰਿਹਾ। ਹਰੀ ਚੰਦ ਨੇ ਆਲ ਇੰਡੀਆ ਪੁਲਿਸ ਖੇਡਾਂ ਵਿੱਚ ਉਹ 1500, 5000 ਤੇ 10000 ਮੀਟਰ ਵਿੱਚ ਗੋਲਡ ਮੈਡਲ ਜਿੱਤ ਕੇ ਨਵੇਂ ਕੌਮੀ ਰਿਕਾਰਡ ਵੀ ਬਣਾਏ।

ਟਾਂਡਾ ਦੇ ਘੋੜਾਵਾਹਾ ਪਿੰਡ ਦੇ ਜੰਮਪਲ ਹਰੀ ਚੰਦ ਸੀਆਰਪੀਐਫ਼ ‘ਚ ਡਿਪਟੀ ਕਮਾਂਡੈਟ ਰਿਟਾਇਰ ਹੋਏ ਹਰੀ ਚੰਦ ਨੂੰ ਖੇਡ ਪ੍ਰਾਪਤੀਆਂ ਬਦਲੇ ਭਾਰਤ ਸਰਕਾਰ ਨੇ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ। ਹਰੀ ਚੰਦ ਨੂੰ ਮਹਾਨ ਅਥਲੀਟ ਤੇ ਬਿਹਤਰੀਨ ਅਥਲੀਟ ਦੱਸਦਿਆਂ ਭਾਰਤ ਦੇ ਇਕ ਹੋਰ ਮਹਾਨ ਅਥਲੀਟ ਗੁਰਬਚਨ ਸਿੰਘ ਰੰਧਾਵਾ ਨੇ ਆਪਣੇ ਸਾਥੀ ਨੂੰ ਸ਼ਰਧਾਂਜਲੀ ਦਿੰਦਿਆਂ ਆਖਿਆ ਕਿ ਉਨ੍ਹਾਂ ਇਕ ਅਲਬੇਲਾ ਦੋਸਤ ਗਵਾ ਲਿਆ। ਰੰਧਾਵਾ ਹੁਰੀਂ ਅਕਸਰ ਆਖਦੇ ਹਨ ਕਿ ਹਰੀ ਚੰਦ ਨੇ ਇੱਕੋ ਏਸ਼ੀਅਨ ਗੇਮਜ਼ ‘ਚ ਦੋ ਗੋਲ਼ਡ ਮੈਡਲ ਜਿੱਤੇ ਜਿਸ ਲਈ ਉਹ ਪਦਮਸ਼੍ਰੀ ਲਈ ਹੱਕਦਾਰ ਸੀ ਪਰ ਉਸ ਨੂੰ ਬਣਦਾ ਹੱਕ ਨਹੀਂ ਮਿਲਿਆ।

Related posts

Trump Floats Idea of Canada as the 51st State During Tense Meeting with Trudeau Over Tariff Threats

Gagan Oberoi

ਨਵੇਂ ਏਸ਼ਿਆਈ ਰਿਕਾਰਡ ਨਾਲ ਧਰਮਬੀਰ ਨੇ ਜਿੱਤਿਆ ਸਿਲਵਰ

Gagan Oberoi

Peel Regional Police – Arrests Made at Protests in Brampton and Mississauga

Gagan Oberoi

Leave a Comment