Canada

ਅਲਬਰਟਾ ਸੇਂਟ ਮੈਰੀ ਨਦੀ ‘ਚ ਡੁੱਬੀਆਂ ਦੋ ਕੁੜੀਆਂ, ਤੀਜੀ ਲਾਪਤਾ

ਕੈਲਗਰੀ : ਦੱਖਣੀ ਅਲਬਰਟਾ ਦੀ ਸੇਂਟ ਮੈਰੀ ਨਦੀਂ ‘ਚ ਦੋ ਕੁੜੀਆਂ ਦੀ ਡੁੱਬਣ ਨਾਲ ਮੌਤ ਹੋ ਗਈ ਜਦੋਂ ਕਿ ਇੱਕ ਹੋਰ ਕੁੜੀ ਅਜੇ ਲਾਪਤਾ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਕੁੜੀਆਂ ਦੀ ਉਮਰ 16 ਸਾਲ ਅਤੇ 17 ਸਾਲ ਦੀ ਸੀ, ਪਰ ਪੁਲਿਸ ਵਲੋਂ ਅਜੇ ਤੀਜੀ ਲਾਪਤਾ ਕੁੜੀ ਦੀ ਉਮਰ ਜਾਂ ਪਛਾਣ ਨਹੀਂ ਦੱਸੀ ਗਈ। ਮਿਲੀ ਜਾਣਕਾਰੀ ਅਨੁਸਾਰ ਤਕਰੀਬਨ 10 ਲੋਕਾਂ ਦਾ ਇੱਕ ਸਮੂਹ ਇਸ ਨਦੀਂ ‘ਚ ਤੈਰਾਕੀ ਅਤੇ ਕੈਨੋਇੰਗ ਲਈ ਗਿਆ ਸੀ ਅਤੇ ਇਨ੍ਹਾਂ ਤਿੰਨੋ ਕੁੜੀਆਂ ਨੂੰ ਪਾਣੀ ‘ਚੋਂ ਨਿਕਲਣ ਸਮੇਂ ਮੁਸ਼ਕਲ ਆਉਣ ਲੱਗੀ ਅਤੇ ਪਾਣੀ ਡੁੱਬਣ ਕਾਰਨ ਇਨ੍ਹਾਂ ਦੀ ਮੌਤ ਹੋ ਗਈ। ਲੈਥਬ੍ਰਿਜ ਸਰਚ ਅਤੇ ਬਚਾਅ ਕਾਰਜਕਾਰੀ ਸਮੂਹ ਨੇ ਇਨ੍ਹਾਂ ਦੋਵੇਂ ਕੁੜੀਆਂ ਦੀ ਭਾਲ ਕੀਤੀ ਅਤੇ ਇਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਤੀਜੀ ਕੁੜੀ ਦੀ ਭਾਲ ਅਜੇ ਵੀ ਜਾਰੀ ਹੈ।

Related posts

ਟਰੂਡੋ ਨੇ 8 ਹਫ਼ਤੇ ਲਈ ਹੋਰ ਵਧਾਇਆ ਐਮਰਜੰਸੀ ਰਿਸਪਾਂਸ ਬੈਨੇਫਿਟ ਪ੍ਰੋਗਰਾਮ

Gagan Oberoi

ਬੱਸ ਵਿੱਚੋਂ ਉਤਰਨ ਸਮੇਂ ਸੜਕ ’ਤੇ ਡਿੱਗੀ ਲੜਕੀ

Gagan Oberoi

Centre developing ‘eMaap’ to ensure fair trade, protect consumers

Gagan Oberoi

Leave a Comment