Canada News

ਅਲਬਰਟਾ ਵਿਚ ਕੋਵਿਡ-19 ਦੋ ਤਿਹਾਈ ਯੋਗ ਅਲਬਰਟਨਾਂ ਦੇ ਕੋਲ ਟੀਕੇ ਦੇ ਦੋਵੇਂ ਸ਼ਾਟ

ਬੁੱਧਵਾਰ ਨੂੰ ਜਾਰੀ ਮਹਾਮਾਰੀ ਦੀ ਰਿਪੋਰਟ ਦੇ ਅਨੁਸਾਰ ਦੋ ਤਿਹਾਈ ਯੋਗ ਅਲਬਰਟਨਾਂ ਨੂੰ ਹੁਣ ਤੱਕ ਕੋਵਿਡ-19 ਵੈਕਸੀਨ ਦੀਆਂ ਦੋ ਸ਼ਾਟਸ ਮਿਲ ਗਈਆਂ ਹਨ। ਯੋਗ ਅਲਬਰਟਾਂ ’ਚ 76.1 ਫੀਸਦੀ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ ਮਿਲੀ ਹੈ ਅਤੇ 66 ਫੀਸਦੀ ਨੇ ਦੂਜਾ ਸ਼ਾਟ ਹਾਸਲ ਕਰ ਲਿਆ ਹੈ। ਕੋਵਿਡ-19 ਦੇ ਕਾਰਨ ਹਸਪਤਾਲ ਵਿਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 97 ਹੋ ਗਈ ਜੋ ਜੁਲਾਈ ਦੇ ਤੀਜੇ ਹਫਤੇ ਦੇ ਬਾਅਦ ਤੋਂ ਸਭ ਤੋਂ ਉੱਚਾ ਅੰਕ ਹੈ। ਉਸ ਟੈਲੀ ’ਚ 23 ਮਰੀਜ਼ ਸ਼ਾਮਲ ਹਨ ਜਿਨ੍ਹਾਂ ਨੂੰ ਆਈ. ਸੀ. ਯੂ. ਦੇਖਭਾਲ ਇਕਾਈਆਂ ਵਿਚ ਇਲਾਜ ਕੀਤਾ ਜਾ ਰਿਹਾ ਹੈ।
ਹਸਪਤਾਲ ਵਿਚ ਭਰਤੀ ਕੋਵਿਡ-19 ਰੋਗੀਆਂ ਦੀ ਗਿਣਤੀ 90 ਦੇ ਕਰੀਬ ਲਗਾਤਾਰ ਪਿਛਲੇ 6 ਦਿਨਾਂ ਤੋਂ ਹੈ। ਬੁੱਧਵਾਰ ਨੂੰ ਕੋਈ ਨਵੀਂ ਮੌਤ ਨਹੀਂ ਹੋਣ ਤੋਂ ਬਾਅਦ ਸੂਬੇ ਵਿਚ ਮਰਨ ਵਾਲਿਆਂ ਦੀ ਗਿਣਤੀ 2328 ਹੈ। ਆਖਿਰੀ ਮੌਤ 29 ਜੁਲਾਈ ਨੂੰ ਦਰਜ ਕੀਤੀ ਗਈ ਸੀ।

Related posts

ਤਿੰਨ ਘੰਟਿਆਂ ਦੀ ਥਾਂ ਹੁਣ ਦਿਨ ਭਰ ਦੀ ਹੜਤਾਲ ’ਤੇ ਗਏ ਡਾਕਟਰ

Gagan Oberoi

Canada’s Economic Outlook: Slow Growth and Mixed Signals

Gagan Oberoi

ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ‘ਚ ਹਾਈ ਕੋਰਟ ਦਾ SIT ਨੂੰ ਆਦੇਸ਼; ਦੋ ਮਹੀਨਿਆਂ ’ਚ ਸੌਂਪੇ ਰਿਪੋਰਟ

Gagan Oberoi

Leave a Comment