Canada

ਅਲਬਰਟਾ ਦੇ ਪੇਂਡੂ ਇਲਾਕਿਆਂ ਵਿਚ ਲੋਕਮ ਡਾਕਟਰਾਂ ਦੀ ਲੋੜ ਵਧੀ

ਅਲਬਰਟਾ  – ਅਲਬਰਟਾ ਦੇ ਪੇਂਡੂ ਇਲਾਕਿਆਂ ਵਿਚ ਪਿਛਲੇ ਕਈ ਮਹੀਨਿਆਂ ਤੋਂ ਹਸਪਤਾਲਾਂ ਵਿਚ ਡਾਕਰਾਂ ਅਤੇ ਨਰਸਾਂ ਦੀ ਘਾਟ ਕਾਰਨ ਅਸਥਾਈ ਤੌਰ ’ਤੇ ਬਿਸਤਰੇ ਜਾਂ ਐਮਰਜੈਂਸੀ ਰੂਮ ਸੇਵਾਵਾਂ ਬੰਦ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਸਿਹਤ ਮੰਤਰੀ ਟਾਈਲਰ ਸ਼ੈਂਡਰੋ ਨੇ ਛੁੱਟੀਆਂ ਲੈਣ ਵਾਲੇ ਡਾਕਟਰਾਂ ਨੂੰ ਇਸ ਹਾਲਾਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਜਦੋਂਕਿ ਐਨ. ਡੀ. ਪੀ. ਦਾ ਕਹਿਣਾ ਹੈ ਕਿ ਡਾਕਟਰਾਂ ਪ੍ਰਤੀ ਸਰਕਾਰ ਦੇ ਰਵੱਈਏ ਨੇ ਉਨ੍ਹਾਂ ਨੂੰ ਭੱਜਣ ਲਈ ਮਜ਼ਬੂਰ ਕੀਤਾ ਹੈ।
ਐਨ. ਡੀ. ਪੀ. ਦੁਆਰਾ ਪ੍ਰਾਪਤ ਦਸਤਾਵੇਜ਼ ਅਨੁਸਾਰ 2020 ਦੀਆਂ ਗਰਮੀਆਂ ਦੌਰਾਨ ਜੁਲਾਈ ਤੋਂ ਸਤੰਬਰ ਤੱਕ ਪੇਂਡੂ ਹਸਪਤਾਲਾਂ ਨੂੰ ਲੋਕਮ ਡਾਕਟਰਾਂ ਦੁਆਰਾ ਕਵਰ ਕਰਨ ਦੀ ਲੋੜ ਸੀ। ਇਸ ਸਾਲ 32 ਵੱਖ-ਵੱਖ ਦਿਹਾਤੀ ਕਮਿਊਨਿਟੀਆਂ ਵਿਚ ਇਹ ਗਿਣਤੀ 140 ਤੋਂ ਵੱਧ ਹੈ।
ਐਨ. ਡੀ. ਪੀ. ਨੇਤਾ ਰੋਹੇਲ ਨੋਟਲੀ ਨੇ ਮੰਗਲਵਾਰ ਨੂੰ ਕਿਹਾ ਕਿ ਡਾਕਟਰ ਖੁਦ ਨੂੰ ਠੱਗਿਆ ਹੋਇਆ ਅਤੇ ਅਪਮਾਨਿਤ ਮਹਿਸੂਸ ਕਰਦੇ ਹਨ। ਉਹ ਆਪਣੇ ਭਵਿੱਖ ਦੇ ਬਾਰੇ ਵਿਚ ਫਿਕਰਮੰਦ ਹਨ।
ਅਲਬਰਟਾ ਮੈਡੀਕਲ ਐਸੋਸੀਏਸ਼ਨ ਦੇ ਪ੍ਰੈਜੀਡੈਂਟ ਡਾਕਟਰ ਪੌਲ ਬਾਊਚਰ ਨੇ ਕਿਹਾ ਕਿ 2020 ਦੀ ਤੁਲਨਾ ਕਰਨਾ ਮੁਸ਼ਕਿਲ ਹੈ ਜਦੋਂ ਡਾਕਟਰ ਮਹਾਮਾਰੀਦੇ ਦੌਰਾਨ ਮਦਦ ਕਰਨ ਲਈ ਘਰਾਂ ਦੇ ਕਰੀਬ ਰਹੇ। ਹਾਲਾਂਕਿ 2021 ਵਿਚ ਲੋਕਮ ਪ੍ਰੋਗਰਾਮ ਦਾ ਕੁਲ ਮਿਲਾ ਕੇ 40 ਤੋਂ 50 ਫੀਸਦੀ ਉਪਯੋਗ ਕੀਤਾ ਜਾ ਰਿਹਾ ਹੈ ਜੋ ਗੈਰ ਮਹਾਮਾਰੀ ਦੇ ਸਾਲਾਂ ਵਿਚ ਸੀ।

Related posts

ਫੰਡਿੰਗ ਦੀ ਘਾਟ ਕਾਰਨ ਕੈਨੇਡੀਅਨ ਦਵਾਈ ਨਿਰਮਾਤਾ ਕੰਪਨੀ ਵੈਕਸੀਨ ਦੇ ਟ੍ਰਾਇਲ ਅੱਗੇ ਤੋਰਨ ਵਿੱਚ ਅਸਮਰੱਥ

Gagan Oberoi

ਵਿਵਾਦਾਂ ‘ਚ ਘਿਰੇ ਐਲਨ ਮਸਕ, ਹਿਟਲਰ ਨਾਲ ਕੀਤੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤੁਲਨਾ

Gagan Oberoi

ਬੇਰੋਜ਼ਗਾਰੀ ਦਰ ਵਿੱਚ ਆਈ ਗਿਰਾਵਟ

Gagan Oberoi

Leave a Comment