Canada

ਅਲਬਰਟਾ ‘ਚ 2 ਲੱਖ ਕੋਰੋਨਾਵਾਇਰਸ ਦੇ ਟੈਸਟ ਹੋ ਚੁੱਕੇ ਹਨ: ਡਾ. ਡੀਨਾ

ਕੈਲਗਰੀ, : ਅਲਬਰਟਾ ਦੀ ਮੁੱਖ ਸਿਹਤ ਅਤੇ ਮੈਡੀਕਲ ਅਫ਼ਸਰ ਡਾ. ਡੀਨਾ ਹਿੰਸ਼ਾ ਨੇ ਰੋਜ਼ਾਨਾ ਦੇ ਸੰਬੋਧਨ ਦੌਰਾਨ ਅੱਜ ਦੱਸਿਆ ਕਿ ਸੂਬੇ ‘ਚ ਕੋਰੋਨਾਵਾਇਰਸ ਦੇ 32 ਨਵੇਂ ਕੇਸ ਮਿਲੇ ਹਨ ਜਦੋਂ ਕਿ ਬੀਤੇ 24 ਘੰਟਿਆਂ ‘ਚ 2 ਮੌਤਾਂ ਹੋਰ ਦਰਜ ਕੀਤੀ ਗਈ ਹੈ। ਸੂਬੇ ‘ਚ ਹੁਣ ਮੌਤਾਂ ਦਾ ਕੁਲ ਅੰਕੜਾਂ 134 ਹੋ ਗਿਆ ਹੈ। ਇਸਦੇ ਨਾਲ ਹੀ ਅਲਬਰਟਾ ‘ਚ ਕੋਰੋਨਾਵਾਇਰਸ ਦੇ ਹੁਣ 865 ਮਰੀਜ਼ ਹਨ ਜਿਨ੍ਹਾਂ ‘ਚੋਂ 689 ਮਰੀਜ਼ ਕੈਲਗਰੀ ਜ਼ੋਨ ਹਨ। 93 ਮਰੀਜ਼ ਸਾਊਥ ਜ਼ੋਨ ‘ਚ, 58 ਮਰੀਜ਼ ਐਡਮਿੰਟਨ ਜ਼ੋਨ ‘ਚ 18 ਮਰੀਜ਼ ਨੌਰਥ ਜ਼ੋਨ ‘ਚ ਅਤੇ 4 ਮਰੀਜ਼ ਸੈਂਟਰਲ ਜ਼ੋਨ ‘ਚ ਹਨ। ਇਸ ਸਮੇਂ 54 ਮਰੀਜ਼ ਹਸਪਤਾਲਾਂ ‘ਚ ਦਾਖਲ ਹਨ ਅਤੇ 6 ਦੀ ਹਾਲਤ ਗੰਭੀਰ ਬਣੀ ਹੋਈ ਹੈ। ਹੁਣ ਤੱਕ ਅਲਬਰਟਾ ‘ਚ 209412 ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ ਅਤੇ ਬੀਤੇ 24 ਘੰਟਿਆਂ ‘ਚ 3205 ਕੋਰੋਨਾਵਾਇਰਸ ਟੈਸਟ ਕੀਤੇ ਗਏ।

Related posts

Air India Flight Makes Emergency Landing in Iqaluit After Bomb Threat

Gagan Oberoi

ਬਹਿਸ ਤੋਂ ਬਾਅਦ ਹਾਊਸ ਆਫ ਕਾਮਨਜ਼ ਨੇ ਪਾਸ ਕੀਤਾ ਐਮਰਜੰਸੀ ਐਕਟ ਮਤਾ

Gagan Oberoi

ਯੂਬਾ ਸਿਟੀ ਦਾ ਸਾਲਾਨਾ ਨਗਰ ਕੀਰਤਨ 7 ਨਵੰਬਰ

Gagan Oberoi

Leave a Comment