ਕੈਲਗਰੀ : ਅਲਬਰਟਾ ਸੂਬੇ ‘ਚ ਕੋਰੋਨਾਵਾਇਰਸ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ ਜਿਸ ਤੋਂ ਬਾਅਦ ਹੁਣ ਡਾ. ਦੀਨਾ ਹਿੰਸਸ਼ਾਅ ਨੇ 15 ਤੋਂ ਵੱਧ ਲੋਕਾਂ ਦੇ ਇੱਕਠ ‘ਤੇ ਪਾਬੰਦੀ ਲਗਾ ਦਿੱਤੀ ਹੈ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਘਰ ਤੋਂ ਬਾਹਰ ਜ਼ਰੂਰੀ ਸਮਾਨ ਲੈਣ ਲਈ ਨਿਕਲਦਾ ਹੈ ਤਾਂ ਘੱਟ ਤੋਂ ਘੱਟ 2 ਮੀਟਰ ਦੀ ਦੂਰੀ ਆਪਸ ‘ਚ ਹੋਣੀ ਚਾਹੀਦੀ ਹੈ। ਅੱਜ ਅਲਬਰਟਾ ‘ਚ 56 ਨਵੇਂ ਕੇਸ ਮਿਲੇ ਹਨ ਜਿਸ ਦੀ ਪੁਸ਼ਟੀ ਡਾ. ਦੀਨਾ ਹਿੰਸਸ਼ਾਅ ਵਲੋਂ ਕੀਤੀ ਗਈ ਹੈ। 56 ਨਵੇਂ ਕੇਸ ਮਿਲਣ ਤੋਂ ਬਾਅਦ ਅਲਬਰਟਾ ਸੂਬੇ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਕੁਲ ਗਿਣਤੀ 542 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿਚੋਂ ਸਭ ਤੋਂ ਵੱਧ ਕੇਸ 337 ਕੈਲਗਰੀ ‘ਚ ਹਨ ਇਸ ਤੋਂ ਇਲਾਵਾ 120 ਕੇਸ ਐਡਮਿੰਟਨ ‘ਚ 43 ਕੇਸ ਸੈਂਟਰਲ ਜ਼ੋਨ ‘ਚ, 30 ਕੇਸ ਨਾਰਥ ਜ਼ੋਨ ‘ਚ ਅਤੇ 12 ਕੇਸ ਸਾਊਥ ਜ਼ੋਨ ‘ਚ ਮਿਲੇ ਹਨ। ਹੁਣ ਤੱਕ ਸੂਬੇ ‘ਚ 27 ਲੋਕ ਇਸ ਖਤਰਨਾਕ ਵਾਇਰਸ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ