Entertainment

ਅਮਿਤਾਭ ਬੱਚਨ ਵੱਲੋਂ ਸਿੱਖ ਕੌਮ ਦੀ ਸੇਵਾ ਨੂੰ ਸਲਾਮ! ਸ੍ਰੀ ਗੁਰੂ ਤੇਗ ਬਹਾਦੁਰ ਕੋਵਿਡ ਕੇਅਰ ਨੂੰ ਦਿੱਤੇ ਦੋ ਕਰੋੜ

ਮੁੰਬਈ: ਅਦਾਕਾਰ ਅਮਿਤਾਭ ਬੱਚਨ ਨੇ ਮਰੀਜ਼ਾਂ ਦੀ ਮਦਦ ਲਈ 2 ਕਰੋੜ ਰੁਪਏ ਦਾ ਦਾਨ ਦਿੱਤਾ ਹੈ। ਉਨ੍ਹਾਂ ਨੇ ਇਹ ਦਾਨ ਦਿੱਲੀ ਦੇ ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਵਿੱਚ ਬਣ ਰਹੇ ਕੋਵਿਡ ਸੈਂਟਰ ਦੇ ਨਿਰਮਾਣ ਲਈ ਦਿੱਤਾ ਹੈ। 300 ਬੈੱਡਸ ਵਾਲੇ ਇਸ ਕੋਵਿਡ ਸੈਂਟਰ ਨੂੰ ‘ਸ੍ਰੀ ਗੁਰੂ ਤੇਗ ਬਹਾਦੁਰ ਕੋਵਿਡ ਕੇਅਰ ਫ਼ੈਸੇਲਿਟੀ’ ਦਾ ਨਾਂ ਦਿੱਤਾ ਗਿਆ ਹੈ।

ਇਸ ਕੋਵਿਡ ਕੇਅਰ ਵਿੱਚ, ਕੋਰੋਨਾ ਦੇ ਮਰੀਜ਼ਾਂ ਲਈ ਡਾਕਟਰਾਂ, ਪੈਰਾ ਮੈਡੀਕਲ ਤੋਂ ਇਲਾਵਾ ਐਂਬੂਲੈਂਸ ਤੇ ਆਕਸੀਜਨ ਵਰਗੀਆਂ ਸਹੂਲਤਾਂ ਤੋਂ ਇਲਾਵਾ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ। ਕੋਰੋਨਾ ਦੇ ਮਰੀਜ਼ਾਂ ਨੂੰ ਹਰ ਕਿਸਮ ਦੀਆਂ ਸਹੂਲਤਾਂ ਬਿਲਕੁਲ ਫਰੀ ਮਿਲਣਗੀਆਂ।

ਦਿੱਲੀ ਸਿੱਖ ਗੁਰਦਵਾਰਾ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਬਿਆਨ ਵਿਚ ਅਮਿਤਾਭ ਬੱਚਨ ਦੀ ਤਾਰੀਫ ਕੀਤੀ ਤੇ ਕਿਹਾ ‘ਜਦੋਂ ਦਿੱਲੀ ਵਿੱਚ ਰੋਜ਼ਾਨਾ ਆਕਸੀਜਨ ਦੀ ਘਾਟ ਹੁੰਦੀ ਸੀ, ਤਾਂ ਅਮਿਤਾਭ ਬੱਚਨ ਹਰ ਰੋਜ਼ ਫੋਨ ਕਰਕੇ ਕੋਰੋਨਾ ਸੈਂਟਰ ਦੀ ਜਾਣਕਾਰੀ ਲੈਂਦੇ ਸਨ। ਇਸ ਤੋਂ ਪਹਿਲਾਂ ਅਮਿਤਾਭ ਬਚਨ ਨੇ 2 ਕਰੋੜ ਦਾ ਦਾਨ ਦਿੰਦੇ ਹੋਏ ਕਿਹਾ ”ਸ੍ਰੀ ਗੁਰੂ ਤੇਗ ਬਹਾਦੁਰ ਕੋਵਿਡ ਕੇਅਰ’ ਦੇ ਨਿਰਮਾਣ ਲਈ ਸਿੱਖ ਕੌਮ ਦੀ ਸੇਵਾ ਨੂੰ ਸਲਾਮ।

ਹਾਲ ਹੀ ਦੇ ਵਿੱਚ ਮਸ਼ਹੂਰ ਬੌਲੀਵੁਡ ਫਿਲਮ ਮੇਕਰ ਰੋਹਿਤ ਸ਼ੈੱਟੀ ਨੇ ਵੀ ਇਸ ਕੋਵਿਡ ਸੈਂਟਰ ਦੀ ਉਸਾਰੀ ਲਈ ਫੰਡਿੰਗ ਕੀਤੀ ਸੀ। ਰੋਹਿਤ ਸ਼ੈੱਟੀ ਦੇ ਵੀ ਇਸ ਉਪਰਾਲੇ ਲਈ ਉਨ੍ਹਾਂ ਦੀ ਤਾਰੀਫ ਹੋਈ ਸੀ। ਹਾਲਾਂਕਿ ਰੋਹਿਤ ਵੱਲੋਂ ਦਾਨ ਕੀਤੀ ਗਈ ਰਕਮ ਦਾ ਖੁਲਾਸਾ ਨਹੀਂ ਕੀਤਾ ਗਿਆ।

Related posts

ਅਕਸ਼ੇ ਕੁਮਾਰ ਦੀ ਫਿਲਮ ‘ਲਕਸ਼ਮੀ ਬੰਬ’ ਨੂੰ ਬੈਨ ਕਰਨ ਦੀ ਮੰਗ

Gagan Oberoi

ਕੰਗਨਾ ਰਣੌਤ ਨੇ ਵਿਆਹ ਨਾ ਕਰਵਾਉਣ ਦੇ ਸਵਾਲ ਦਾ ਦਿੱਤਾ ਅਜੀਬ ਜਵਾਬ, ਕਿਹਾ – ‘ਕਿਉਂਕਿ ਮੈਂ ਮੁੰਡਿਆਂ ਨੂੰ ਕੁੱਟਦੀ ਹਾਂ’

Gagan Oberoi

27 ਜੁਲਾਈ ਤੱਕ ਪੁਲਿਸ ਹਿਰਾਸਤ ’ਚ ਰਹੇਗਾ ਰਾਜ ਕੁੰਦਰਾ

Gagan Oberoi

Leave a Comment