Entertainment

ਅਮਿਤਾਭ ਬੱਚਨ ਨੇ ਸ਼ੁਰੂ ਕੀਤੀ ਕੇਬੀਸੀ-12 ਦੀ ਸ਼ੂਟਿੰਗ, ਸੈੱਟ ਤੋਂ ਸ਼ੇਅਰ ਕੀਤੀਆਂ ਫੋਟੋਆਂ

ਮੁੰਬਈ: ਅਨਲੌਕ ਦੌਰਾਨ ਜ਼ਿੰਦਗੀ ਮੁੜ ਲੀਹਾਂ ‘ਤੇ ਪਰਤਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ ਫਿਲਮਾਂ ਤੇ ਟੀਵੀ ਸ਼ੋਅ ਦੀ ਸ਼ੂਟਿੰਗ ਵੀ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਅਮਿਤਾਭ ਬੱਚਨ ਨੇ ਹੁਣ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਆਪਣੇ ਸ਼ੋਅ ਕੇਬੀਸੀ 12 ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਬਿੱਗ ਬੀ ਨੇ ਆਪਣੇ ਇੰਸਟਾਗ੍ਰਾਮ ‘ਤੇ ਕੇਬੀਸੀ ਦੇ ਸੈੱਟ ਤੋਂ ਇੱਕ ਫੋਟੋ ਸ਼ੇਅਰ ਕੀਤੀ ਹੈ। ਤਸਵੀਰਾਂ ‘ਚ ਸੈੱਟ ‘ਤੇ ਮੌਜੂਦ ਹਰ ਕੋਈ ਨੀਲੇ ਰੰਗ ਦੇ ਪੀਪੀਈ ਕਿੱਟਾਂ ਪਾਉਂਦੇ ਹੋਏ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਅਮਿਤਾਭ ਬੱਚਨ ਨੇ ਇਸ ਫੋਟੋ ਨੂੰ ਆਪਣੀ ਫੋਟੋ ਦੇ ਇੱਕ ਕੋਲਾਜ਼ ਬਣਾ ਸ਼ੇਅਰ ਕੀਤਾ ਹੈ।

ਅਮਿਤਾਭ ਬੱਚਨ ਨੇ ਇੰਸਟਾਗ੍ਰਾਮ ‘ਤੇ ਲਿਖਿਆ, “ਮੈਂ ਕੰਮ ‘ਤੇ ਪਰਤ ਰਿਹਾ ਹਾਂ। ਨੀਲੇ ਪੀਪੀਈ ਕਿੱਟਾਂ ਦੇ ਸਮੁੰਦਰ ਦੇ ਵਿਚਕਾਰ… ਕੇਬੀਸੀ 12… 2000 ਤੋਂ ਸ਼ੁਰੂ ਹੇਇਆ ਸੀ… ਅੱਜ 2020 ਵਿੱਚ 20 ਸਾਲ ਪੂਰੇ ਹੋ ਰਹੇ ਹਨ।”ਦੱਸ ਦਈਏ ਕਿ ਇਹ ਸ਼ੋਅ 2000 ‘ਚ ਸ਼ੁਰੂ ਹੋਇਆ ਸੀ। ਇਸ ਦੇ ਨਾਲ ਹੀ ਬਿੱਗ ਬੀ ਦੀ ਫਿਲਮਾਂ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਜਲਦੀ ਹੀ ਅਯਾਨ ਮੁਖਰਜੀ ਦੀ ਫ਼ਿਲਮ ਬ੍ਰਹਮਾਤਰ‘ ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਵਿੱਚ ਰਣਵੀਰ ਸਿੰਘ ਤੇ ਆਲੀਆ ਭੱਟ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

Related posts

Canadian Armed Forces Eases Entry Requirements to Address Recruitment Shortfalls

Gagan Oberoi

ਮੁਸ਼ਕਿਲ ‘ਚ ਫਸੇ ਗਾਇਕ ਹਨੀ ਸਿੰਘ, ਪਤਨੀ ਨੇ ਕੀਤਾ ਘਰੇਲੂ ਹਿੰਸਾ ਦਾ ਕੇਸ

Gagan Oberoi

Canada’s New Immigration Plan Prioritizes In-Country Applicants for Permanent Residency

Gagan Oberoi

Leave a Comment