Entertainment

ਅਮਿਤਾਭ ਬੱਚਨ ਦੇ ਘਰ ‘ਚ ਕੋਰੋਨਾ, ਸਟਾਫ ਮੈਂਬਰ ਦੀ ਰਿਪੋਰਟ ਆਈ ਪਾਜ਼ੀਟਿਵ

ਕਰੋਨਾ ਨੇ  ਅਮਿਤਾਭ ਬੱਚਨ ਦੇ ਘਰ ਦਸਤਕ ਦਿੱਤੀ ਹੈ। ਅਮਿਤਾਭ ਬੱਚਨ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਇਸ ਵਾਇਰਸ ਦੀ ਲਪੇਟ ‘ਚ ਨਹੀਂ ਆਇਆ ਹੈ। ਉਹ ਸਾਰੇ ਸੁਰੱਖਿਅਤ ਹਨ। ਅਮਿਤਾਭ ਬੱਚਨ ਦੇ ਘਰ ਕੰਮ ਕਰਨ ਵਾਲਾ ਇੱਕ ਕਰਮਚਾਰੀ ਕੋਵਿਡ ਪਾਜ਼ੀਟਿਵ  ਪਾਇਆ ਗਿਆ ਹੈ। ਅਮਿਤਾਭ ਬੱਚਨ ਦੇ ਘਰ ‘ਤੇ ਕੰਮ ਕਰ ਰਹੇ ਕੁੱਲ 31 ਸਟਾਫ ਦਾ ਕੋਰੋਨਾ ਟੈਸਟ ਕੀਤਾ ਗਿਆ। ਜਿਨ੍ਹਾਂ ਵਿੱਚੋਂ ਇੱਕ ਕਰਮਚਾਰੀ ਪਾਜ਼ੀਟਿਵ ਪਾਇਆ ਗਿਆ ਹੈ। ਅਮਿਤਾਭ ਬੱਚਨ ਨੇ ਬਲਾਗ ‘ਚ ਇਹ ਜਾਣਕਾਰੀ ਦਿੱਤੀ ਹੈ। ਅਮਿਤਾਭ ਬੱਚਨ ਨੇ ਆਪਣੇ ਬਲਾਗ ਵਿੱਚ ਲਿਖਿਆ – ਮੈਂ ਘਰੇਲੂ ਕੋਵਿਡ ਸਥਿਤੀਆਂ ਨਾਲ ਨਜਿੱਠ ਰਿਹਾ ਹਾਂ। ਮੈਂ ਤੁਹਾਡੇ ਨਾਲ ਬਾਅਦ ਵਿੱਚ ਜੁੜਾਂਗਾ।ਕਿਉਂਕਿ ਅਮਿਤਾਭ ਬੱਚਨ ਵੀ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ। ਇਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਵੀ ਦਾਖਲ ਕਰਵਾਇਆ ਗਿਆ ਸੀ।

Related posts

Prime Minister Mark Carney Shares a Message of Reflection and Unity This Christmas

Gagan Oberoi

Poilievre’s ‘Canada First’ Message Gains More Momentum

Gagan Oberoi

Canada’s Gaping Hole in Research Ethics: The Unregulated Realm of Privately Funded Trials

Gagan Oberoi

Leave a Comment