ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਦੇ ਰੂਪ ਵਿਚ ਜੋਅ ਬਾਈਡਨ ਜੂਨ ਵਿਚ ਪਹਿਲੀ ਵਿਦੇਸ਼ ਯਾਤਰਾ ਕਰਨਗੇ ਅਤੇ ਇਸ ਦੌਰਾਨ ਉਹ ਪ੍ਰਮੁੱਖ ਅਮਰੀਕੀ ਸਹਿਯੋਗੀਆਂ ਦੇ ਨਾਲ ਗੱਲਬਾਤ ਕਰਨਗੇ। ਵਾਈਟ ਹਾਊਸ ਉਨ੍ਹਾਂ ਦੀ ਯਾਤਰਾ ਦੇ ਸਬੰਧ ਵਿਚ ਛੇਤੀ ਹੀ ਐਲਾਨ ਕਰ ਸਕਦਾ ਹੈ। ਬਾਈਡਨ 11 ਤੋਂ 13 ਜੂਨ ਦੇ ਵਿਚ ਇੰਗਲੈਂਡ ਦੇ ਕਾਰਨਵਾਲ ਵਿਚ ਆਯੋਜਤ ਸਮੂਹ ਸੱਤ ਸ਼ਿਖਰ ਸੰਮੇਲਲ ਦੀ ਬੈਠਕ ਵਿਚ ਹਿੱਸਾ ਲੈਣਗੇ। ਉਸ ਤੋਂ ਬਾਅਦ ਉਹ ਬਰੱਸਲਜ਼ ਜਾਣਗੇ ਜਿੱਥੇ ਉਹ ਈਯੂ ਦੇ ਅਧਿਕਾਰੀਆਂ ਨਾਲ ਬੈਠਕ ਕਰਨਗੇ ਅਤੇ 14 ਜੂਨ ਨੂੰ ਉਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਨੇਤਾਵਾਂ ਦੇ ਸ਼ਿਖਰ ਸੰਮੇਲਨ ਵਿਚ ਹਿੱਸਾ ਲੈਣਗੇ।
ਅਮਰੀਕਾ ਦੇ ਸਭ ਤੋਂ ਕਰੀਬੀ ਸਹਿਯੋਗੀਆਂ ਦੇ ਨਾਲ ਬੈਠਕਾਂ ਦੇ ਵਿਚ ਬਾਈਡਨ ਨੇ ਆਉਣ ਵਾਲੇ ਮਹੀਨਿਆਂ ਵਿਚ ਤੀਜੇ ਦੇਸ਼ ਵਿਚ ਆਯੋਜਤ ਸ਼ਿਖਰ ਸੰਮੇਲਨ ਦੇ ਲਈ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਸੱਦਾ ਦਿੱਤਾ ਹੈ। ਹਾਲਾਂਕਿ ਇਸ ਦੇ ਲਈ ਅਜੇ ਤੱਕ ਕੋਈ ਤਾਰੀਕ ਤੈਅ ਨਹੀਂ ਕੀਤੀ ਗਈ। ਹਾਲ ਹੀ ਵਿਚ ਜ਼ਿਆਦਾਤਰ ਰਾਸ਼ਟਰਪਤੀਆਂ ਨੇ ਅਪਣੀ ਪਹਿਲੀ ਵਿਦੇਸ਼ ਯਾਤਰਾ ਦੇ ਤਹਿਤ ਉਤਰ ਅਮਰੀਕੀ ਗੁਆਂਢੀਆਂ ਨੂੰ ਚੁਣਿਆ ਹੈ। ਹਾਲਾਂਕਿ ਸਾਬਕਾ ਰਾਸ਼ਟਰਪਤੀ ਟਰੰਪ ਨੇ ਅਪਣੀ ਪਹਿਲੀ ਵਿਦੇਸ਼ ਯਾਤਰਾ ਦੇ ਤਹਿਤ ਰਿਆਦ, ਸਾਊਦੀ ਅਰਬ ਦਾ ਦੌਰਾ ਕੀਤਾ ਸੀ। ਬਾਈਡਨ ਦੀ ਪਹਿਲੀ ਵਿਦੇਸ਼ ਯਾਤਰਾ ਦਾ ਅਰਥ ਅਰਮੀਕੀ ਸਹਿਯੋਗੀਆਂ ਦੇ ਪ੍ਰਤੀ ਟਰੰਪ ਦੇ ਰੁਖ ਨੂੰ ਪਲਟਣਾ ਹੈ।
previous post