ਕੋਵਿਡ-19 ਮਹਾਂਮਾਰੀ ਦੇ ਚੱਲਦੇ ਕੈਨੇਡਾ-ਅਮਰੀਕਾ ਸਰਹੱਦ ਪਿਛਲੇ ਲੰਮੇ ਸਮੇਂ ਤੋਂ ਬਾਅਦ ਹੈ ਪਰ ਫਿਰ ਵੀ ਕਈ ਅਮਰੀਕੀ ਨਾਗਰਿਕਾਂ ਨੂੰ ਕੈਨੇਡਾ ‘ਚ ਕਈ ਥਾਵਾਂ ਤੇ ਵੇਖਿਆ ਜਾਂਦਾ ਰਿਹਾ ਹੈ ਆਖਰ ਇਹ ਸਭ ਕਿਵੇਂ ਹੋ ਰਿਹਾ ਹੈ? ਮਿਲੀ ਜਾਣਕਾਰੀਆਂ ਅਨੁਸਾਰ ਬੀਤੇ ਦਿਨੀਂ ਅਲਬਰਟਾ ‘ਚ ਪਾਬੰਦੀਆਂ ਕਾਫੀ ਹੱਦ ਤੱਕ ਹਟਾਏ ਜਾਣ ਤੋਂ ਬਾਅਦ ਜਦੋਂ ਕੁਝ ਅਲਬਰਟੀਅਨ ਬੈਨਫ਼ ਦੇ ਖੇਤਰ ‘ਚ ਗਏ ਤਾਂ ਉਨ੍ਹਾਂ ਨੇ ਉਥੇ ਕਈ ਅਮਰੀਕੀ ਨਾਗਰਿਕਾਂ ਨੂੰ ਉਥੇ ਵੇਖਿਆ ਇਸ ਤਰ੍ਹਾਂ ਹੀ ਇੱਕ ਟੈਕਸਾਸ ਦੇ ਪਰਿਵਾਰ ਫੇਸਬੁੱਕ ‘ਤੇ ਪੋਸਟ ਵੀ ਕੀਤੀ ਗਈ ਸੀ ਜਿਸ ‘ਚ ਉਹ ਇੱਕ ਕੈਨੇਡੀਅਨ ਰੈਸਟੋਰੈਂਟ ‘ਚ ਖਾਣਾ ਖਾਂਦੇ ਦਿਖਾਈ ਦੇ ਰਹੇ ਸਨ। ਪੋਸਟ ‘ਚ ਉਨ੍ਹਾਂ ਇਥੋਂ ਤੱਕ ਖੁਲਾਸਾ ਵੀ ਕੀਤਾ ਹੋਇਆ ਸੀ ਕਿ ਉਨ੍ਹਾਂ ਕੈਨੇਡੀਅਨ ਸਰਹੱਦੀ ਏਜੰਟਾਂ ਨੂੰ ਕਿਹਾ ਕਿ ਉਹ ਅਲਾਸਕਾ ਜਾ ਰਹੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੈਨੇਡਾ ‘ਚੋਂ ਲੰਘਣ ਦੀ ਆਗਿਆ ਦੇ ਦਿੱਤੀ ਗਈ।
ਬੈਨਫ਼ ਦੇ ਖੇਤਰ ‘ਚ ਗਏ ਅਲਬਰਟਾ ਦੇ ਨਾਗਰਿਕਾਂ ਦਾ ਕਹਿਣਾ ਹੈ ਕਿ ਉਥੇ ਮੌਜੂਦ ਅਮਰੀਕੀ ਨਾਗਰਿਕਾਂ ਨੇ ਕੋਈ ਮਾਸਕ ਨਹੀਂ ਪਾਇਆ, ਨਾ ਕੋਈ ਆਪਸੀ ਦੂਰੀ ਦਾ ਪਾਲਣ ਕਰ ਰਹੇ ਸਨ। ਜਿਸ ‘ਤੇ ਉਨ੍ਹਾਂ ਚਿੰਤਾ ਜ਼ਾਹਰ ਕੀਤੀ। ਉਧਰ ਜਦੋਂ ਮੀਡੀਆਂ ਵਲੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਤੋਂ ਪੁਛਪੜਤਾਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਰਕਾਰੀ ਹੁਕਮਾਂ ਅਨੁਸਾਰ ਜਿਹੜੇ ਲੋਕਾਂ ‘ਚ ਕੋਈ ਲੱਛਣ ਨਜ਼ਰ ਨਹੀਂ ਆਉਂਦਾ ਤਾਂ ਉਨ੍ਹਾਂ ਨੂੰ ਅਲਾਸਕਾ ਜਾਣ ਲਈ ਕੈਨੇਡਾ ‘ਚੋਂ ਲੰਘਣ ਦੀ ਆਗਿਆ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਅਜਿਹਾ ਕਰਨਾ ਠੀਕ ਹੈ?
previous post