International Newsਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੀ ਦਸਤਕ August 6, 20210229 Share0 ਵਾਸ਼ਿੰਗਟਨ- : ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਨੇ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਨਵੇਂ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਆਏ ਕੋਰੋਨਾ ਮਹਾਂਮਾਰੀ ਦੇ ਲਗਭਗ 94 ਫੀਸਦੀ ਮਾਮਲੇ ਡੈਲਟਾ ਵੈਰੀਐਂਟ ਨਾਲ ਜੁੜੇ ਹਨ। ਯੂਐਸ ਸੈਂਟਰ ਫਾਰ ਡਿਜੀਜ ਕੰਟਰੋਲ ਐਂਡ ਪ੍ਰਿਵੈਨਸ਼ਨ (ਸੀਡੀਸੀ) ਮੁਤਾਬਕ ਡੈਲਟਾ ਵੈਰੀਐਂਟ ਹੁਣ ਅਮਰੀਕਾ ਵਿੱਚ ਸਾਰੇ ਨਵੇਂ ਮਾਮਲਿਆਂ ਦਾ 93.4 ਫੀਸਦੀ ਹਿੱਸਾ ਹੈ, ਜੋ ਮਾਮਲੇ ਜੁਲਾਈ ਦੇ ਅੰਤਮ ਦੋ ਹਫ਼ਤਿਆਂ ਦੌਰਾਨ ਰਿਪੋਰਟ ਕੀਤੇ ਗਏ ਸਨ।ਸੀਡੀਸੀ ਨੇ ਕਿਹਾ ਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ ਇਹ ਗਿਣਤੀ ਹੋਰ ਵੀ ਜ਼ਿਆਦਾ ਹੈ। ਆਯੋਵਾ, ਕੰਸਾਸ, ਮਿਸੌਰੀ ਅਤੇ ਨੇਬ੍ਰਾਸਕਾ ਸਣੇ ਮਿਡਵੈਸਟ ’ਚ, ਡੈਲਟਾ ਵੈਰੀਐਂਟ ਸਾਰੇ ਨਵੇਂ ਮਾਮਲਿਆਂ ਵਿੱਚ 98 ਫੀਸਦੀ ਤੋਂ ਵੱਧ ਲਈ ਜ਼ਿੰਮੇਦਾਰ ਹੈ। ਇਨ੍ਹਾਂ ਅੰਕੜਿਆਂ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।