International

ਅਮਰੀਕਾ ਨੇ ਭਾਰਤ ਨੂੰ ਵਾਪਸ ਕੀਤੀਆਂ 307 ਪ੍ਰਾਚੀਨ ਵਸਤਾਂ, ਤਸਕਰੀ ਜ਼ਰੀਏ ਪਹੁੰਚੀਆਂ ਸਨ ਅਮਰੀਕਾ

ਅਮਰੀਕਾ ਨੇ 15 ਸਾਲ ਦੀ ਜਾਂਚ ਤੋਂ ਬਾਅਦ 307 ਪ੍ਰਾਚੀਨ ਵਸਤਾਂ ਭਾਰਤ ਨੂੰ ਵਾਪਸ ਕਰ ਦਿੱਤੀਆਂ ਹਨ। ਇਹ ਭਾਰਤ ਤੋਂ ਚੋਰੀ ਕਰ ਕੇ ਤਸਕਰੀ ਜ਼ਰੀਏ ਅਮਰੀਕਾ ਲਿਜਾਂਦੀਆਂ ਗਈਆਂ ਸਨ। ਇਨ੍ਹਾਂ ਦੀ ਕੀਮਤ ਲਗਪਗ 40 ਲੱਖ ਡਾਲਰ ਹੈ। ਇਨ੍ਹਾਂ 307 ’ਚੋਂ 235 ਮਹਿੰਗੀਆਂ ਵਸਤਾਂ ਮੈਨਹਟਨ ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਨੇ ਆਰਟ ਡੀਲਰ ਸੁਭਾਸ਼ ਕਪੂਰ ਤੋਂ ਜ਼ਬਤ ਕੀਤੀਆਂ ਹਨ। ਇਹ ਜ਼ਬਤ ਵਸਤਾਂ ਭਾਰਤ ਦੇ ਨਾਲ-ਨਾਲ ਅਫ਼ਗਾਨਿਸਤਾਨ, ਕੰਬੋਡੀਆ, ਇੰਡੋਨੇਸ਼ੀਆ, ਮਿਆਂਮਾਰ, ਨੇਪਾਲ, ਪਾਕਿਸਤਾਨ, ਸ੍ਰੀਲੰਕਾ, ਥਾਈਲੈਂਡ ਤੇ ਹੋਰ ਦੇਸ਼ਾਂ ਤੋਂ ਤਸਕਰੀ ਕਰ ਕੇ ਅਮਰੀਕਾ ਲਿਜਾਈਆਂ ਗਈਆਂ ਸਨ। ਮੈਨਹਟਨ ਡਿਸਟ੍ਰਿਕਟ ਅਟਾਰਨੀ ਦਫ਼ਤਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਨਿਊਯਾਰਕ ’ਚ ਭਾਰਤੀ ਵਣਜ ਦੂਤਘਰ ’ਚ ਇਕ ਸਮਾਗਮ ਦੌਰਾਨ ਇਨ੍ਹਾਂ ਸਾਰੀਆਂ ਵਸਤਾਂ ਦੇ ਜ਼ਬਤੀਕਰਨ ਦੀ ਕਾਰਵਾਈ ਕੀਤੀ ਗਈ। ਇਸ ਦੌਰਾਨ ਭਾਰਤ ਦੇ ਮਹਾਵਣਜਦੂਤ ਰਣਧੀਰ ਜਾਇਸਵਾਲ ਤੇ ਯੂਐੱਸ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨ ਦੇ ਕਾਰਜਕਾਰੀ ਡਿਪਟੀ ਸਪੈਸ਼ਲ ਏਜੰਟ-ਇੰਚਾਰਜ ਕ੍ਰਿਸਟੋਫਰ ਲਾਓ ਮੌਜੂਦ ਸਨ। ਵਾਪਸ ਕੀਤੀਆਂ ਜਾ ਰਹੀਆਂ ਵਸਤਾਂ ’ਚ 12-13ਵੀਂ ਸ਼ਤਾਬਦੀ ਦੀ ਆਰਕ ਪਰੀਕਾਰਾ ਵੀ ਹੈ, ਜਿਹੜੀ ਸੰਗਮਰਮਰ ਨਾਲ ਤਿਆਰ ਹੈ। ਇਸ ਦੀ ਕੀਮਤ ਲਗਪਗ 85 ਹਜ਼ਾਰ ਡਾਲਰ ਹੈ। ਇਸ ਨੂੰ ਆਰਟ ਡੀਲਰ ਕਪੂਰ ਤੋਂ ਜ਼ਬਤ ਕੀਤਾ ਗਿਆ ਸੀ।

ਇਨ੍ਹਾਂ ਵਸਤਾਂ ’ਚੋਂ ਕੁਝ ਡੀਲਰ ਨੈਂਸੀ ਵੀਨਰ ਤੋਂ ਜ਼ਬਤ ਕੀਤੀਆਂ ਗਈਆਂ ਹਨ। ਇਨ੍ਹਾਂ ’ਚ ਵਿਸ਼ਣੂ, ਲਕਸ਼ਮੀ ਤੇ ਗਰੁੜ ਦੀ ਕਰੀਬ 11ਵੀਂ ਸ਼ਤਾਬਦੀ ਦੀ ਮੂਰਤੀ ਵੀ ਸ਼ਾਮਲ ਹੈ। ਡੀਏ ਦੇ ਦਫ਼ਤਰ ਨੇ 2012 ’ਚ ਕਪੂਰ ਲਈ ਗਿ੍ਰਫ਼ਤਾਰੀ ਵਾਰੰਟ ਜਾਰੀ ਕੀਤਾ ਸੀ ਤੇ ਨਵੰਬਰ 2019 ’ਚ ਕਪੂਰ ਤੇ ਉਨ੍ਹਾਂ ਦੇ ਸੱਤ ਹੋਰ ਸਹਿਯੋਗੀਆਂ ਨੂੰ ਚੋਰੀ ਦੀਆਂ ਪ੍ਰਾਚੀਨ ਵਸਤਾਂ ਦੀ ਤਸਕਰੀ ਦੀ ਸਾਜ਼ਿਸ਼ ਲਈ ਮੁਲਜ਼ਮ ਬਣਾਇਆ ਗਿਆ ਸੀ।

Related posts

ਚੰਡੀਗੜ੍ਹ ਦੇ ਆਸਮਾਨ ਵਿੱਚ ਆਖਰੀ ਉਡਾਣ ਭਰੇਗਾ ਸੁਪਰਸੋਨਿਕ ਲੜਾਕੂ ਜਹਾਜ਼ ਮਿਗ-21

Gagan Oberoi

Chunky Panday on Nephew Ahaan’s Blockbuster Debut and Daughter Ananya’s Success

Gagan Oberoi

Kung Pao Chicken Recipe | Spicy Sichuan Chinese Stir-Fry with Peanuts

Gagan Oberoi

Leave a Comment