International

ਅਮਰੀਕਾ ਨੂੰ ਇਕਜੁੱਟ ਰੱਖਣ ਲਈ ਕਮਾਨ ਨਵੀਂ ਪੀੜ੍ਹੀ ਨੂੰ ਸੌਂਪੀ: ਬਾਇਡਨ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਗਾਮੀ ਰਾਸ਼ਟਰਪਤੀ ਚੋਣਾਂ ’ਚੋਂ ਲਾਂਭੇ ਹੋਣ ਦਾ ਉਨ੍ਹਾਂ ਦਾ ਫੈਸਲਾ ਅਤੇ ਰਾਸ਼ਟਰਪਤੀ ਦੇ ਅਹੁਦੇ ਲਈ ਡੈਮਕੋਰੈਟਿਕ ਉਮੀਦਵਾਰ ਵਜੋਂ ਕਮਲਾ ਹੈਰਿਸ ਦੇ ਨਾਮ ਦੀ ਤਾਈਦ ਕਰਨ ਪਿਛਲਾ ਅਸਲ ਮੰਤਵ ਦੇਸ਼ ਨੂੰ ਇਕਜੁੱਟ ਰੱਖਣਾ ਤੇ ‘ਮਸ਼ਾਲ ਅੱਗੇ ਨਵੀਂ ਪੀੜ੍ਹੀ ਦੇ ਹੱਥਾਂ’ ਵਿਚ ਸੌਂਪਣਾ ਸੀ। ਬਾਇਡਨ ਨੇ ਕਿਹਾ ਕਿ ਕਮਾਨ ਨਵੀਂ ਪੀੜ੍ਹੀ ਹੱਥ ਦੇਣ ਦਾ ਇਹੀ ਸਹੀ ਸਮਾਂ ਹੈ। ਤਿੰਨ ਦਿਨ ਪਹਿਲਾਂ ਰਾਸ਼ਟਰਪਤੀ ਚੋਣਾਂ ’ਚੋਂ ਆਪਣਾ ਨਾਮ ਵਾਪਸ ਲੈਣ ਮਗਰੋਂ ਬਾਇਡਨ ਨੇ ਬੁੱਧਵਾਰ ਨੂੰ ਪਹਿਲੀ ਵਾਰ ਔਨ-ਕੈਮਰਾ ਅਮਰੀਕੀ ਲੋਕਾਂ ਨਾਲ ਸਿੱਧੇ ਮੁਖਾਤਿਬ ਹੁੰਦਿਆਂ ਇਹ ਗੱਲ ਕਹੀ।

ਜਜ਼ਬਾਤੀ ਹੋਏ ਬਾਇਡਨ ਨੇ ਬੁੱਧਵਾਰ ਨੂੰ ਓਵਲ ਦਫ਼ਤਰ ਤੋਂ ਕੀਤੇ ਆਪਣੇ ਸੰਬੋਧਨ ਵਿਚ ਕਿਹਾ, ‘‘ਮੈਂ ਫੈਸਲਾ ਕੀਤਾ ਹੈ ਕਿ ਅੱਗੇ ਨੂੰ ਕਦਮ ਪੁੱਟਣ ਦਾ ਸਭ ਤੋਂ ਬਿਹਤਰ ਤਰੀਕਾ ਇਹੀ ਹੈ ਕਿ ਮਸ਼ਾਲ (ਕਮਾਨ) ਨਵੀਂ ਪੀੜ੍ਹੀ ਦੇ ਹੱਥਾਂ ਵਿਚ ਸੌਂਪ ਦਿੱਤੀ ਜਾਵੇ। ਇਹ ਸਾਡੇ ਦੇਸ਼ ਨੂੰ ਇਕਜੁੱਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਜਨਤਕ ਜੀਵਨ ਵਿਚ ਲੰਮਾ ਤਜਰਬਾ ਲੈਣ ਦਾ ਵੀ ਇਕ ਵਕਤ ਤੇ ਸਮਾਂ ਹੁੰਦਾ ਹੈ ਅਤੇ ਇਸੇ ਦੇ ਨਾਲ ਨਵੀਆਂ ਆਵਾਜ਼ਾਂ, ਨੌਜਵਾਨ ਵਿਚਾਰਾਂ ਦਾ ਵੀ ਇਕ ਸਮਾਂ ਤੇ ਸਥਾਨ ਹੁੰਦਾ ਹੈ, ਉਹ ਸਮਾਂ ਤੇ ਸਥਾਨ ਇਹੀ ਹੈ।’’ ਬਾਇਡਨ (81) ਨੇ ਕਿਹਾ ਕਿ ਰਾਸ਼ਟਰਪਤੀ ਦਾ ਦਫ਼ਤਰ ਸਤਿਕਾਰਯੋਗ ਹੈ, ਪਰ ਉਹ ਆਪਣੇ ਦੇਸ਼ ਨੂੰ ਵੱਧ ਪਿਆਰ ਕਰਦੇ ਹਨ। ਅਮਰੀਕੀ ਸਦਰ ਨੇ ਕਿਹਾ, ‘‘ਰਾਸ਼ਟਰਪਤੀ ਵਜੋਂ ਸੇਵਾ ਕਰਨਾ ਮੇਰੀ ਜ਼ਿੰਦਗੀ ਲਈ ਵੱਡਾ ਆਦਰ ਮਾਣ ਹੈ ਪਰ ਜਮਹੂਰੀਅਤ ਦੀ ਰਾਖੀ, ਜੋ ਇਸ ਵੇਲੇ ਦਾਅ ਉੱਤੇ ਹੈ, ਮੇਰਾ ਮੰਨਣਾ ਹੈ ਕਿ ਇਹ ਕਿਸੇ ਵੀ ਹੋਰ ਚੀਜ਼ ਨਾਲੋਂ ਵੱਧ ਅਹਿਮ ਹੈ।’’ ਉਨ੍ਹਾਂ ਕਿਹਾ, ‘‘ਮੇਰਾ ਖ਼ਿਆਲ ਹੈ ਕਿ ਅਮਰੀਕਾ ਅਹਿਮ ਮੋੜ ’ਤੇ ਹੈ। ਅਸੀਂ ਅੱਜ ਜੋ ਫੈਸਲੇ ਲਵਾਂਗੇ, ਉਹ ਦਹਾਕਿਆਂ ਤੱਕ ਸਾਡੇ ਦੇਸ਼ ਤੇ ਕੁੱਲ ਆਲਮ ਦਾ ਭਵਿੱਖ ਤੈਅ ਕਰਨਗੇ।’’ ਰਾਸ਼ਟਰਪਤੀ ਦੇ ਸੰਬੋਧਨ ਦੌਰਾਨ ਉਨ੍ਹਾਂ ਦੀ ਪਤਨੀ ਤੇ ਪ੍ਰਥਮ ਮਹਿਲਾ ਜਿਲ ਬਾਇਡਨ ਤੇ ਪੁੱਤਰ ਹੰਟਰ ਬਾਇਡਨ ਵੀ ਮੌਜੂਦ ਸਨ

FILE PHOTO: Combination picture showing former U.S. President Donald Trump attending the Trump Organization civil fraud trial, in New York State Supreme Court in the Manhattan borough of New York City, U.S., November 6, 2023 and U.S. President Joe Biden participating in a meeting with Italy’s Prime Minister Giorgia Meloni in the Oval Office at the White House in Washington, U.S., March 1, 2024. REUTERS/Brendan McDermid and Elizabeth Frantz/File Photo

Related posts

Canada Faces Recession Threat Under Potential Trump Second Term, Canadian Economists Warn

Gagan Oberoi

IRFC conducts ECB roadshow in Taiwan and Hong Kong

Gagan Oberoi

Deepika Singh says she will reach home before Ganpati visarjan after completing shoot

Gagan Oberoi

Leave a Comment