Canada

ਅਮਰੀਕਾ ਨਾਲ ਲੱਗਦੀ ਸਰਹੱਦ ਖੋਲ੍ਹਣ ਦਾ ਹਾਲ ਦੀ ਘੜੀ ਕੋਈ ਇਰਾਦਾ ਨਹੀਂ : ਟਰੂਡੋ

ਓਟਵਾ,   : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਬੜੀ ਹੀ ਨਿਮਰਤਾ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਇਹ ਸਮਝਾਉਣ ਦੀ ਕੋਸਿ਼ਸ਼ ਕੀਤੀ ਕਿ ਕੈਨੇਡਾ-ਅਮਰੀਕਾ ਸਰਹੱਦ ੳੱੁਤੇ ਜਾਰੀ ਪਾਬੰਦੀਆਂ ਨੂੰ ਫੌਰੀ ਹਟਾਉਣ ਜਾਂ ਇਨ੍ਹਾਂ ਵਿੱਚ ਢਿੱਲ ਦੇਣ ਲਈ ਕੈਨੇਡਾ ਅਜੇ ਤਿਆਰ ਨਹੀਂਂ ਹੈ।
ਟਰੂਡੋ ਦਾ ਕਹਿਣਾ ਹੈ ਕਿ ਇਸ ਮੱੁਦੇ ਬਾਰੇ ਉਨ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਨਾਲ ਜੀ-7 ਆਗੂਆਂ ਦੀ ਹੋਈ ਵੀਡੀਓਕਾਨਫਰੰਸ ਦੌਰਾਨ ਵਿਚਾਰ ਵਟਾਂਦਰਾ ਕੀਤਾ। ਦੋਵਾਂ ਦੇਸ਼ਾਂ ਦੇ ਵਿਲੱਖਣ ਸਬੰਧਾਂ ਦਰਮਿਆਨ ਦੋਵਾਂ ਆਗੂਆਂ ਨੇ ਮੰਨਿਆ ਕਿ ਬਾਕੀ ਦੁਨੀਆ ਦੇ ਮੁਕਾਬਲੇ ਦੋਵੇਂ ਦੇਸ਼ ਟਰੈਵਲ ਸਬੰਧੀ ਵੱਖਰੀ ਪਹੁੰਚ ਅਪਨਾਉਣਗੇ। ਟਰੂਡੋ ਨੇ ਆਖਿਆ ਕਿ ਇਸ ਤੋਂ ਇਹ ਮਤਲਬ ਨਹੀਂਂ ਹੈ ਕਿ ਆਵਾਜਾਈ ਉੱਤੇ ਲੱਗੀ ਪਾਬੰਦੀ ਨੇੜ ਭਵਿੱਖ ਵਿੱਚ ਹਟਾਈ ਜਾ ਰਹੀ ਹੈ।
ਟਰੂਡੋ ਨੇ ਆਖਿਆ ਕਿ ਇਸ ਦੇ ਨਾਲ ਹੀ ਅਸੀਂ ਇਹ ਵੀ ਜਾਣਦੇ ਹਾਂ ਕਿ ਇਨ੍ਹਾਂ ਪਾਬੰਦੀਆਂ ਨੂੰ ਹਟਾਉਣ ਲਈ ਅਜੇ ਹੋਰ ਸਮਾਂ ਲੱਗੇਗਾ। ਇੱਥੇ ਦੱਸਣਾ ਬਣਦਾ ਹੈ ਕਿ ਟਰੰਪ ਅਕਸਰ ਹੀ ਅਮਰੀਕੀ ਅਰਥਚਾਰੇ ਨੂੰ ਲੀਹ ਉੱਤੇ ਲਿਆਉਣ ਲਈ ਜਲਦਬਾਜ਼ੀ ਵਿੱਚ ਕਦਮ ਚੁੱਕਦੇ ਨਜ਼ਰ ਆਉ਼ਂਦੇ ਹਨ। ਪਰ ਇਹ ਮਸਲਾ ਕਾਹਲੀ ਨਾਲ ਹੱਲ ਹੋਣ ਵਾਲਾ ਨਹੀਂਂ ਹੈ।
ਅਮਰੀਕਾ ਵਿੱਚ ਕੋਵਿਡ-19 ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਦੁਨੀਆ ਵਿੱਚ ਕਿਸੇ ਵੀ ਹੋਰ ਮੁਲਕ ਦੇ ਮੁਕਾਬਲੇ ਟੱਪ ਗਈ ਹੈ। ਅੱਜ ਤੱਕ ਅਮਰੀਕਾ ਵਿੱਚ 560,000 ਐਕਟਿਵ ਕੇਸ ਹਨ ਤੇ 33,000 ਲੋਕ ਇਸ ਮਹਾਮਾਰੀ ਕਾਰਨ ਮਾਰੇ ਜਾ ਚੱੁਕੇ ਹਨ। ਇਸ ਦੇ ਮੁਕਾਬਲੇ ਕੈਨੇਡਾ ਵਿੱਚ 18,500 ਐਕਟਿਵ ਕੇਸ ਹਨ ਤੇ 1000 ਲੋਕ ਮਾਰੇ ਗਏ ਹਨ।

Related posts

ਸਰੀ, ਵ੍ਹਾਈਟ ਰੌਕ ਵਿੱਚ 1-ਬੈੱਡਰੂਮ ਦਾ ਕਿਰਾਇਆ $200 ਵਧਿਆ

Gagan Oberoi

ਵੈਨਕੂਵਰ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਫਾਇਰਿੰਗ ‘ਚ ਵਿਅਕਤੀ ਦੀ ਮੌਤ

Gagan Oberoi

ਜੇਮਸ ਸਮਿੱਥ ਦੇ ਕਤਲ ਦੇ ਦੋਸ਼ ‘ਚ ਇੱਕ ਗ੍ਰਿਫ਼ਤਾਰ

Gagan Oberoi

Leave a Comment