ਕੋਲੋਰਾਡੋ- ਅਮਰੀਕਾ ਦੇ ਕੋਲੋਰਾਡੋ ਵਿਚ ਗੋਲੀਬਾਰੀ ਦੀ ਵਾਪਰੀ ਇਕ ਘਟਨਾ ਵਿਚ ਇਕ ਪੁਲਿਸ ਅਧਿਕਾਰੀ ਤੇ ਸ਼ੱਕੀ ਹਮਲਾਵਰ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਗੋਲੀਬਾਰੀ ਦੀ ਇਹ ਘਟਨਾ ਸ਼ਾਪਿੰਗ ਜ਼ਿਲ੍ਹੇ ਵਿਚ ਡੈਨਵਰ ਦੇ ਨੀਮ ਸ਼ਹਿਰੀ ਖੇਤਰ ਵਿਚ ਵਾਪਰੀ। ਅਰਵਾਡਾ ਪੁਲਿਸ ਵਿਭਾਗ ਦੇ ਉਪ ਮੁਖੀ ਐੱਡ ਬਰਾਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਦੁਪਹਿਰ ਬਾਅਦ ਪੁਲਿਸ ਨੂੰ ਅਰਵਾਡਾ ਦੇ ਓਲਡ ਟਾਊਨ ਸਕੁਏਅਰ ਵਿਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ।
ਇਸ ਗੋਲੀਬਾਰੀ ਵਿਚ ਇਕ ਪੁਲਿਸ ਅਫਸਰ ਤੇ ਸ਼ੱਕੀ ਬੰਦੂਕਧਾਰੀ ਮਾਰਿਆ ਗਿਆ। ਤੀਸਰੇ ਮ੍ਰਿਤਕ ਦੀ ਪਛਾਣ ਇਕ ਸਮਾਰੀਟਨ ਵਿਅਕਤੀ ਵਜੋਂ ਹੋਈ ਹੈ ਜਿਸ ਨੂੰ ਸਮਝਿਆ ਜਾਂਦਾ ਹੈ ਕਿ ਸ਼ੱਕੀ ਵਿਅਕਤੀ ਨੇ ਗੋਲੀ ਮਾਰੀ ਸੀ।
ਪੁਲਿਸ ਨੇ ਘਟਨਾ ਬਾਰੇ ਹੋਰ ਕੋਈ ਖੁਲਾਸਾ ਨਹੀਂ ਕੀਤਾ ਹੈ ਤੇ ਕੇਵਲ ਏਨਾ ਹੀ ਕਿਹਾ ਹੈ ਕਿ ਘਟਨਾ ਵਿਚ ਹੋਰ ਕੋਈ ਵਿਅਕਤੀ ਸ਼ਾਮਿਲ ਨਹੀਂ ਹੈ। ਨਾ ਹੀ ਪੁਲਿਸ ਨੇ ਪੀੜਤਾਂ ਦੇ ਨਾਂ ਦੱਸੇ ਹਨ।
ਅਰਵਾਡਾ ਦੇ ਮੇਅਰ ਮਾਰਕ ਵਿਲੀਅਮਜ ਨੇ ਕਿਹਾ ਹੈ ਕਿ ਸਾਡੇ ਪੁਲਿਸ ਵਿਭਾਗ ਲਈ ਇਹ ਬਹੁਤ ਦੁੱਖਦਾਈ ਦਿਨ ਹੈ ਜਿਸ ਨੇ ਆਪਣਾ ਇਕ ਅਫਸਰ ਗਵਾ ਲਿਆ ਹੈ। ਮ੍ਰਿਤਕ ਪੁਲਿਸ ਅਫਸਰ ਦੀ
previous post