ਵਾਸਿ਼ੰਗਟਨ- ਚੀਨੀ ਕਮਿਊਨਿਸਟ ਪਾਰਟੀ ਦੇ 100 ਸਾਲ ਪੂਰੇ ਹੋਣ ਤੋਂ ਪਹਿਲਾਂ ਅਮਰੀਕਾ ਨੇ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਦੀ ਪਾਰਲੀਮੈਂਟ ਦੇ ਹੇਠਲੇ ਹਾਊਸ, ਪ੍ਰਤੀਨਿਧੀ ਸਭਾ ਵਿਚ ਦੋਵਾਂ ਧਿਰਾਂ ਦੇਪਾਰਲੀਮੈਂਟ ਮੈਂਬਰਾਂ ਨੇ ਚੀਨ ਵਿੱਚ 100 ਸਾਲ ਤੋਂ ਚੱਲ ਰਹੇ ਮਨੁੱਖੀ ਅਧਿਕਾਰਾਂ ਦੇ ਘਾਣਵਿਰੁੱਧ ਨਿੰਦਾ ਮਤਾ ਪਾਸ ਕੀਤਾ ਹੈ। ਵਿਸਕਾਨਸਿਨ ਦੇ ਰਿਪਬਲਿਕਨ ਪਾਰਲੀਮੈਂਟ ਮੈਂਬਰ ਮਾਇਕ ਗਾਲਾਘਰ ਨੇ ਸ਼ੁੱਕਰਵਾਰ ਇਹ ਮਤਾ ਪੇਸ਼ ਕੀਤਾ ਅਤੇ ਇਸ ਮਤੇ ਵਿਚ 1930 ਵਿੱਚ ਚੀਨ ਦੇ ਆਪਣੇ ਲੋਕਾਂ ਉੱਤੇ ਹੋਏ ਜ਼ੁਲਮ ਦਾ ਜਿ਼ਕਰ ਕਰਨ ਦੇ ਨਾਲ ਪੀੜਤਾਂ ਦੀ ਆਜ਼ਾਦੀ ਲਈ ਉਨ੍ਹਾਂ ਨਾਲ ਖੜ੍ਹੇ ਹੋਣ ਦਾ ਵਾਅਦਾ ਕੀਤਾ ਗਿਆ ਹੈ।
ਇਸ ਮਤੇ ਦੇ ਕੋ-ਪਰਪੋਜ਼ਰ ਟੈਕਸਾਸ ਦੇ ਰਿਪਲਿਕਨ ਪਾਰਲੀਮੈਂਟ ਮੈਂਬਰ ਮੈਕੋਲ ਅਤੇ ਹੋਰ ਪਾਰਲੀਮੈਂਟ ਮੈਂਬਰਾਂ ਵੱਲੋਂ ਪੇਸ਼ ਕੀਤੇ ਮਤੇ ਵਿਚ ਚੀਨ ਦੇ 30 ਤੋਂ ਵੱਧ ਵੱਡੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਕੇਸਾਂ ਦਾ ਜ਼ਿਕਰ ਕੀਤਾ ਗਿਆ ਹੈ।ਇਸ ਮਤੇ ਵਿੱਚ 1951 ਵਿਚ ਤਿੱਬਤ ਉੱਤੇ ਕਬਜ਼ੇ ਤੋਂ ਲੈ ਕੇ 1971 ਤੋਂ ਸ਼ਿਨਜਿਆਂਗ ਵਿੱਚ ਉਈਗਰ ਮੁਸਲਮਾਨਾਂ ਉੱਤੇ ਜ਼ੁਲਮ ਦਾ ਹਵਾਲਾ ਦਿੱਤਾ ਗਿਆ ਹੈ।ਪਾਰਲੀਮੈਂਟ ਮੈਂਬਰ ਗਾਲਾਘਰ ਨੇ ਮਤੇ ਵਿਚ ਲਿਖਿਆ ਕਿ ਕਮਿਊਨਿਸਟ ਪਾਰਟੀ ਦੇ ਸੌ ਸਾਲਾਇਤਿਹਾਸ ਵਿਚ ਮਨੁੱਖੀ ਅਧਿਕਾਰਾਂ ਦਾ ਘਾਣ, ਤਸੀਹੇ, ਸਮੂਹਿਕ ਜੇਲ੍ਹ, ਕਤਲੇਆਮ ਦੇਕੇਸਾਂਬਾਰੇ ਪ੍ਰਤੀਨਿਧ ਸਭਾ ਜੰਮ ਕੇ ਨਿੰਦਾ ਕਰਦੀ ਅਤੇ ਪੀੜਤ ਲੋਕਾਂ ਦੇ ਨਾਲ ਖੜੋਣ ਦਾ ਐਲਾਨ ਕਰਦੀ ਹੈ।
ਦੂਸਰੇ ਪਾਸੇ ਚੀਨ ਸਰਕਾਰ ਦੀਆਂ ਮਨੁੱਖੀ ਅਧਿਕਾਰਾਂ ਦੇ ਘਾਣ ਦੀਆਂ ਸਰਗਰਮੀਆਂਖਿਲਾਫ ਸਵਿਟਜ਼ਰਲੈਂਡ ਤੇ ਲੀਚੇਸਟੀਨ ਵਿੱਚ ਰਹਿੰਦੇ ਤਿੱਬਤੀ ਭਾਈਚਾਰੇ ਦੇ ਲੋਕਾਂ ਨੇ ਯੂ ਐੱਨ ਓ ਵਿੱਚ ਆਵਾਜ਼ ਚੁੱਕ ਕੇਇੱਕ ਪੰਜ ਸੂਤਰੀ ਅਪੀਲ ਵਿਚ ਕਿਹਾ ਹੈ ਕਿ ਤਿੱਬਤ ਵਿੱਚ ਚੀਨ ਸੱਭਿਆਚਾਰਕ ਕਤਲੇਆਮ ਕਰ ਰਿਹਾ ਹੈ।ਇਸ ਅਪੀਲ ਵਿਚ ਕਿਹਾ ਗਿਆ ਹੈ ਕਿ ਚੀਨ ਤਿੱਬਤੀ ਖੇਤਰ ਦੇ ਧਾਰਮਿਕ ਵਿਸ਼ਵਾਸਾਂ ਤੇ ਰਵਾਇਤਾਂ ਵਿੱਚ ਸਿੱਧਾ ਦਖਲਦੇ ਰਿਹਾ ਹੈ।
previous post