International

ਅਮਰੀਕਾ ਦੀ ਜੇਲ੍ਹ ‘ਚ ਸਿੱਖ ਨੌਜਵਾਨ ਦੀ ਮੌਤ

ਸਿੱਖ ਨੌਜਵਾਨ ਸਿਮਰਤਪਾਲ ਸਿੰਘ(21) ਦੀ ਅਮਰੀਕਾ ਦੇ ਕਸਟਮ ਐਂਡ ਇੰਨਫੋਰਸਮੈਂਟ ਵਿਭਾਗ (ਆਈਸੀਈ) ਦੀ ਜੇਲ ਲਾ ਪਾਜ ਕਾਊਂਟੀ ਜੇਲ ਵਿਚ ਪਿਛਲੇ ਸਾਲ ਮੌਤ ਹੋ ਗਈ ਸੀ। ਜਿਸਦੀ ਵਿਭਾਗੀ ਜਾਂਚ ਅਜੇ ਤੱਕ ਜਾਰੀ ਹੈ। ਇਹ ਜਾਣਕਾਰੀ ਦਿੰਦਿੰਆਂ ਅੱਜ ਇੱਥੇ ਨੌਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਦੱਸਿਆ ਕਿ ਸਿਮਰਤਪਾਲ ਸਿੰਘ ਦੀ ਮੌਤ ਸਬੰਧੀ ਕਿਉਂਕਿ ਅਜੇ ਵਿਭਾਗੀ ਜਾਂਚ ਪੜਤਾਲ ਚੱਲ ਰਹੀ ਹੈ, ਇਸ ਲਈ ਵਿਭਾਗ ਵਲੋਂ ਇਸ ਮੌਤ ਸਬੰਧੀ ਹੋਰ ਵੇਰਵਾ ਨਹੀਂ ਦਿੱਤਾ ਜਾ ਸਕਦਾ।

ਚਾਹਲ ਨੇ ਦੱਸਿਆ ਕਿ ਸਿਮਰਤਪਾਲ ਸਿੰਘ ਨੂੰ ਅਮਰੀਕਾ ਦੇ ਕਸਟਮ ਐਂਡ ਇੰਨਫੋਰਸਮੈਂਟ ਵਿਭਾਗ (ਆਈਸੀਈ) ਵਿਭਾਗ ਨੇ  ਹਮਲੇ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਗਿਰਫਤਾਰ ਕਰਕੇ 2 ਮਈ, 2019 ‘ਚ ਭੇਜੀਆ ਗਿਆ ਸੀ। ਉਸਨੂੰ ਲਾ ਪਾਜ ਕਾਊਂਟੀ ਜੇਲ ਵਿੱਚ ਨਜਰਬੰਦ ਕਰ ਦਿੱਤਾ ਗਿਆ ਸੀ। ਉਸੇ ਰਾਤ ਜੇਲ ਅਧਿਕਾਰੀਆਂ ਨੇ ਨੋਟਿਸ ਕੀਤਾ ਕਿ ਸਿਮਰਤਪਾਲ ਸਿੰਘ ਜੇਲ ਅੰਦਰ ਅਚੇਤ ਪਿਆ ਹੋਇਆ ਸੀ। ਜਿਸ ਕਾਰਣ ਜੇਲ ਅਧਿਕਾਰੀਆਂ ਨੇ ਤੁਰੰਤ ਉਸਨੂੰ ਐਂਬੂਲੈਂਸ ਰਾਹੀਂ ਲਾ ਪਾਜ ਕਾਊਂਟੀ ਜੇਲ ਦੇ ਪਾਰਕਰ (ਐਰੀਜੋਨਾ) ਸਥਿਤ ਹਸਪਤਾਲ ਵਿਚ ਇਲਾਜ ਲਈ ਭੇਜ ਦਿੱਤਾ। ਜਿਸਦੇ ਤੁਰੰਤ ਬਾਅਦ ਉਸਨੂੰ ਹੈਲੀਕਾਪਟਰ ਰਾਹੀਂ ਅਬਰਾਜੂ ਵੈਸਟ ਕੈਂਪਸ ਹਸਪਤਾਲ ਵਿਚ ਭੇਜਿਆ ਗਿਆ। ਜਿੱਥੇ ਡਾਕਟਰਾਂ ਨੇ 3 ਮਈ, 2019 ਨੂੰ ਸਵੇਰੇ 1.58 ਵਜੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਉਪਰੰਤ  ਕਸਟਮ ਐਂਡ ਇੰਨਫਰਸਮੈਂਟ ਵਿਭਾਗ (ਆਈਸੀਈ) ਵਿਭਾਗ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਇਸ ਮੌਤ ਸਬੰਧੀ ਭਾਰਤੀ ਕੰਸਲਟੈਂਟ ਨੂੰ ਜਾਣਕਾਰੀ ਦਿੱਤੀ ਸੀ। ਚਾਹਲ ਨੇ ਸਪਸ਼ਟ ਕੀਤਾ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਇਹ ਮੌਤ ਸਿਮਰਤਪਾਲ ਸਿੰਘ ਵੱਲੋਂ ਕੀਤੀ ਗਈ ਖੁਦਕੁਸ਼ੀ ਕਾਰਨ ਹੋਈ ਸੀ ਜਾਂ ਕੁਦਰਤੀ ਮੌਤ ਸੀ।

Related posts

ਪੈਰਿਸ ਓਲੰਪਿਕ ਦਾ ਰੰਗਾਰੰਗ ਆਗਾਜ਼

Gagan Oberoi

ਨਿਲਾਮ ਹੋਇਆ 7.7 ਕਰੋੜ ਸਾਲ ਦਾ ਪੁਰਾਣਾ ਡਾਇਨਾਸੌਰ ਦੇ ਪਿੰਜਰ, 6 ਕਰੋੜ ਡਾਲਰ ਤੋਂ ਜ਼ਿਆਦਾ ਵਿਕਿਆ

Gagan Oberoi

ਅਮਰੀਕਾ: ਹਾਦਸੇ ‘ਚ ਸ਼ਿਕਾਰ ਹੋਇਆ Float Plane, ਇਕ ਦੀ ਮੌਤ; 8 ਲੋਕ ਲਾਪਤਾ

Gagan Oberoi

Leave a Comment