ਹਾਲ ਹੀ ਵਿਚ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਨੇ ਅਮਰੀਕਾ ਸਥਿਤ ਆਪਣੇ ਦੂਤਾਵਾਸ ਦੀ ਇਮਾਰਤ ਨੂੰ ਵੇਚਣ ਦੀ ਇਜਾਜ਼ਤ ਦੇ ਦਿੱਤੀ ਸੀ। ਹੁਣ ਇਸ ਖਰੀਦਣ ਵਾਲੇ ਬੋਲੀ ਲਗਾ ਰਹੇ ਹਨ। ਇਸ ਇਮਾਰਤ ਲਈ ਬੋਲੀ ਲਾਉਣ ਵਾਲਿਆਂ 3 ਬੋਲੀਕਾਰਾਂ ਵਿਚ ਇਕ ਭਾਰਤੀ ਪ੍ਰਾਪਰਟੀ ਏਜੰਟ ਵੀ ਸ਼ਾਮਲ ਹੈ। ਇਹ ਇਮਾਰਤ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਚ ਹੈ ਅਤੇ ਇਸ ਦੀ ਕੀਮਤ ਲਗਪਗ 60 ਲੱਖ ਅਮਰੀਕੀ ਡਾਲਰ ਦੱਸੀ ਜਾ ਰਹੀ ਹੈ।
ਇਸ ਬਿਲਡਿੰਗ ਵਿਚ ਪਹਿਲਾਂ ਪਾਕਿਸਤਾਨ ਦੇ ਦੂਤਾਵਾਸ ਦਾ ਡਿਫੈਂਸ ਸੈਕਸ਼ਨ ਸੀ। ਪਾਕਿਸਤਾਨੀ ਵੈਬਸਾਈਟ ਡਾਨ ਮੁਤਾਬਕ ਭਾਰਤੀ ਪ੍ਰਾਪਰਟੀ ਏਜੰਟ ਨੇ ਕਥਿਤ ਤੌਰ ’ਤੇ 5 ਮਿਲੀਅਨ ਡਾਲਰ ਦੀ ਬੋਲੀ ਲਗਾਈ ਹੈ। ਇਕ ਯਹੂਦੀ ਸਮੂਹ ਨੇ 6.8 ਮਿਲੀਅਨ ਡਾਲਰ ਦੀ ਬੋਲੀ ਲਾਈ ਹੈ। ਇਹ ਯਹੂਦੀ ਸਮੂਹ ਇਥੇ ਆਪਣਾ ਪ੍ਰਾਰਥਨਾ ਕੇਂਦਰ ਬਣਾਉਣਾ ਚਾਹੁੰਦਾ ਹੈ। ਇਸ ਇਮਾਰਤ ਦਾ ਤੀਜਾ ਬੋਲੀਕਾਰਅ ਪਾਕਿਸਤਾਨੀ ਪ੍ਰਾਪਰਟੀ ਏਜੰਟ ਹੈ, ਜਿਸ ਨੇ 4 ਮਿਲੀਅਨ ਡਾਲਰ ਦੀ ਬੋਲੀ ਲਗਾਈ ਹੈ।
ਪਾਕਿਸਤਾਨੀ ਦੂਤਾਵਾਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਸ਼ਿੰਗਟਨ ਵਿਚ ਇਸਲਾਮਾਬਾਦ ਦੀਆਂ ਤਿੰਨ ਸਿਆਸੀ ਸੰਪਤੀਆਂ ਹਨ, ਜਿਨ੍ਹਾਂ ਵਿਚੋਂ ਇਕ ਆਰ ਸਟਰੀਟ ਐਨਡਬਲਿਊ ’ਚ ਮੌਜੂਦ ਹੈ, ਇਸ ਨੂੰ ਵੀ ਵੇਚਿਆ ਜਾ ਰਿਹਾ ਹੈ। ਇਸ ਇਮਾਰਤ ਵਿਚ 1950 ਤੋਂ 2000 ਦੇ ਸ਼ੁਰੂਆਤੀ ਦਹਾਕਿਆਂ ਤਕ ਪਾਕਿਸਤਾਨੀ ਦੂਤਾਵਾਸ ਦਾ ਡਿਫੈਂਸ ਸੈਕਸ਼ਨ ਬੈਠਦਾ ਸੀ। ਹਾਲਾਂਕਿ ਪਾਕਿਸਤਾਨੀ ਅਧਿਕਾਰੀਆਂ ਨੇ ਵੈਬਸਾਈਟ ਨੂੰ ਦੱਸਿਆ ਕਿ ਨਾ ਤਾਂ ਨਵੇਂ ਅਤੇ ਨਾ ਹੀ ਪੁਰਾਣੇ ਦੂਤਾਵਾਸ ਵੇਚੇ ਜਾ ਰਹੇ ਹਨ।
ਦੂਤਾਵਾਸ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਕਾਫੀ ਪੁਰਾਣੀ ਇਮਾਰਤ ਹੈ ਤੇ ਪਿਛਲੇ 15 ਸਾਲਾਂ ਤੋਂ ਖਾਲੀ ਹੈ। ਪਾਕਿਸਤਾਨ ਦੇ ਸੰਘੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਮਰੀਅਮ ਔਰੰਗਜੇਬ ਨੇ ਕਿਹਾ ਸੀ ਕਿ ਕੈਬਨਿਟ ਨੇ ਵਾਸ਼ਿੰਗਟਨ ਵਿਚ ਪਾਕਿਸਤਾਨੀ ਦੂਤਾਵਾਸ ਦੀ ਮਾਲਕੀ ਵਾਲੀ ਇਕ ਇਮਾਰਤ ਦੀ ਨਿਲਾਮੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ 4.5 ਮਿਲੀਨ ਡਾਲਰ ਦੀ ਪਿਛਲੀ ਬੋਲੀ ਨੂੰ 6.9 ਮਿਲੀਅਨ ਡਾਲਰ ਦੀ ਦੂਜੀ ਬੋਲੀ ਨਾਲ ਬਦਲ ਦਿੱਤਾ ਗਿਆ ਹੈ।