International

ਅਮਰੀਕਾ ‘ਚ ਕੋਰੋਨਾ ਦੇ ਇਲਾਜ ਲਈ RLF-100 ਨੂੰ ਮਨਜ਼ੂਰੀ, ਗੰਭੀਰ ਮਰੀਜ਼ਾਂ ਦੀ ਹਾਲਤ ਠੀਕ ਹੋਣ ਦਾ ਦਾਅਵਾ

ਹਿਊਸਟਨ: ਅਮਰੀਕਾ ‘ਚ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫਡੀਏ) ਨੇ ਕੋਰੋਨਾਵਾਇਰਸ ਦੇ ਇਲਾਜ ‘ਚ ਨਵੀਂ ਦਵਾਈ ਆਰਐਲਐਫ-100 (RLF-100) ਨੂੰ ਮਨਜ਼ੂਰੀ ਦੇ ਦਿੱਤੀ ਹੈ। ਐਫਡੀਏ ਅਨੁਸਾਰ ਇਸ ਦੀ ਵਰਤੋਂ ਐਮਰਜੈਂਸੀ ਵਿੱਚ ਕੀਤੀ ਜਾ ਸਕਦੀ ਹੈ। ਡਰੱਗ ਆਰਐਲਐਫ-100 ਨੂੰ ਅਵੀਪਟਾਡਿਲ ਵੀ ਕਿਹਾ ਜਾਂਦਾ ਹੈ।

ਕੋਵਿਡ-19 ਦੇ ਇਲਾਜ ਲਈ ਅਵੀਪਟਾਡਿਲ ਦਵਾਈ ਨੂੰ ਨਿਊਰੋਐਕਸ ਤੇ ਰਿਲੀਫ ਥੇਰਾਪਿਊਟਿਕਸ ਨੇ ਸਾਂਝੇ ਤੌਰ ‘ਤੇ ਵਿਕਸਤ ਕੀਤਾ ਹੈ। ਡਰੱਗ ਨਿਰਮਾਤਾ ਨਿਊਰੋਐਕਸ ਨੇ ਆਪਣੇ ਬਿਆਨ ਵਿੱਚ ਕਿਹਾ, “ਸੁਤੰਤਰ ਖੋਜਕਰਤਾ ਰਿਪੋਰਟ ਕਰਦੇ ਹਨ ਕਿ ਅਵੀਪਟਾਡਿਲ ਮਨੁੱਖ ਦੇ ਫੇਫੜਿਆਂ ਦੇ ਸੈੱਲਾਂ ਤੇ ਮੋਨੋਸਾਈਟਾਂ ਵਿੱਚ ਸਾਰਸ ਕੋਰੋਨਾਵਾਇਰਸ ਪ੍ਰਤੀਕ੍ਰਿਤੀ ਨੂੰ ਰੋਕਦਾ ਹੈ।” ਹਿਊਸਟਨ ਦੇ ਇੱਕ ਹਸਪਤਾਲ ਵਿੱਚ ਡਾਕਟਰਾਂ ਨੇ ਇੱਕ ਨਵੀਂ ਦਵਾਈ ਦਾ ਟੈਸਟ ਕੀਤਾ ਜਿਸ ਨੂੰ ਆਰਐਲਐਫ-100 ਕਹਿੰਦੇ ਹਨ।ਜਾਂਚ ‘ਚ ਇਹ ਗੱਲ ਸਾਹਮਣੇ ਆਈ ਕਿ ਦਵਾਈ ਦੀ ਵਰਤੋਂ ਨਾਲ ਕੋਵਿਡ-19 ਮਰੀਜ਼ ਤੇਜ਼ੀ ਨਾਲ ਠੀਕ ਹੋਏ, ਜਿਨ੍ਹਾਂ ਨੂੰ ਸਾਹ ਲੈਣ ‘ਚ ਮੁਸ਼ਕਲ ਆਉਂਦੀ ਸੀ। ਹਿਊਸਟਨ ਮੈਥੋਡਿਸਟ ਹਸਪਤਾਲ ਨੇ ਇਸ ਦਵਾਈ ਦੀ ਵਰਤੋਂ ਕਰਦਿਆਂ ਵੈਂਟੀਲੇਟਰਾਂ ਵਾਲੇ ਮਰੀਜ਼ਾਂ ਦੀ ਤੇਜ਼ੀ ਨਾਲ ਸਿਹਤਯਾਬੀ ਬਾਰੇ ਜਾਣਕਾਰੀ ਦਿੱਤੀ।

Related posts

ਸੀਰੀਆ ‘ਚ ISIS ਦੇ ਅੱਤਵਾਦੀ ਹਮਲੇ ‘ਚ 18 ਦੀ ਮੌਤ, 50 ਲਾਪਤਾ

Gagan Oberoi

Peel Regional Police – Arrests Made Following Armed Carjacking of Luxury Vehicle

Gagan Oberoi

ਅਮਰੀਕੀ ਕਾਂਗਰਸ ਨੇ 14 ਅਪ੍ਰੈਲ ਨੂੰ ਰਾਸ਼ਟਰੀ ਸਿੱਖ ਦਿਵਸ ਮਨਾਉਣ ਦਾ ਪੇਸ਼ ਕੀਤਾ ਪ੍ਰਸਤਾਵ

Gagan Oberoi

Leave a Comment