ਵਾਸ਼ਿੰਗਟਨ: ਅਮਰੀਕਾ ਦੀ ‘ਨੈਸ਼ਨਲ ਫ਼ੁਟਬਾਲ ਲੀਗ’ ਦੇ ਸਟਾਰ ਖਿਡਾਰੀ ਜੁਜੂ ਸਮਿੱਥ ਸ਼ੁਸਟਰ ਨੇ ਭਾਰਤ ਦੇ ਅੰਦੋਲਨਕਾਰੀ ਕਿਸਾਨਾਂ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਲਈ 10,000 ਡਾਲਰ ਦਾਨ ਕੀਤੇ ਹਨ। ਇਹ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਸੀਮਾਵਾਂ ਉੱਤੇ ਡਟੇ ਹੋਏ ਹਨ। ਕਿਸਾਨਾਂ ਦੀ ਮੰਗ ਹੈ ਕਿ ਪਿਛਲੇ ਵਰ੍ਹੇ ਲਾਗੂ ਕੀਤੇ ਤਿੰਨ ਨਵੇਂ ਖੇਤੀ ਕਾਨੂੰਨ ਰੱਦ ਕੀਤੇ ਜਾਣ।
ਫ਼ੁਟਬਾਲ ਖਿਡਾਰੀ ਨੇ ਟਵਿਟਰ ਉੱਤੇ ਰਕਮ ਦਾਨ ਕਰਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਅੰਦੋਲਨਕਾਰੀ ਕਿਸਾਨਾਂ ਨੂੰ ਮੈਡੀਕਲ ਸਹਾਇਤਾ ਦੀ ਵੱਡੀ ਜ਼ਰੂਰਤ ਹੋ ਸਕਦੀ ਹੈ। ‘ਹੋ ਸਕਦਾ ਹੈ ਕਿ ਇਸ ਮਦਦ ਨਾਲ ਹੋਰ ਧਰਨਾਕਾਰੀ ਕਿਸਾਨਾਂ ਦੀਆਂ ਜਾਨਾਂ ਜਾਣ ਤੋਂ ਬਚਾਅ ਹੋ ਸਕੇ।’